ਦੀਪਿਕਾ ਰਣਵੀਰ ਦੇ ਵੈਡਿੰਗ ਰਿਸ਼ੈਪਸ਼ਨ 'ਚ ਛਾਇਆ ਹਨੀ ਸਿੰਘ ਤੇ ਗੁਰੂ ਰੰਧਾਵਾ ਦਾ ਜਾਦੂ
ਦੀਪਿਕਾ ਰਣਵੀਰ ਦੇ ਵੈਡਿੰਗ ਰਿਸ਼ੈਪਸ਼ਨ 'ਚ ਛਾਇਆ ਹਨੀ ਸਿੰਘ ਤੇ ਗੁਰੂ ਰੰਧਾਵਾ ਦਾ ਜਾਦੂ : ਦੀਪਵੀਰ ਦੇ ਵੈਡਿੰਗ ਰਿਸ਼ੈਪਸ਼ਨ ਦੀ ਪਾਰਟੀਆਂ ਦੀ ਰੌਣਕ ਸ਼ੋਸ਼ਲ ਮੀਡੀਆ ਅਤੇ ਫਿਲਮ ਸਿੱਟੀ ਮੁੰਬਈ 'ਚ ਜ਼ੋਰਾਂ ਸ਼ੋਰਾਂ ਤੇ ਹਨ। 1 ਦਿਸੰਬਰ ਨੂੰ ਦੀਪਿਕਾ 'ਤੇ ਰਣਵੀਰ ਨੇ ਆਪਣੇ ਵਿਆਹ ਦੀ ਪਾਰਟੀ ਮੁੰਬਈ 'ਚ ਦਿੱਤੀ ਜਿੱਥੇ ਇਸ ਪਾਰਟੀ ਦੀ ਸ਼ੋਭਾ ਬਣਿਆ ਪੂਰਾ ਫ਼ਿਲਮੀ ਜਗਤ।
ਇਸ ਰਿਸ਼ੇਪਸ਼ਨ ਪਾਰਟੀ 'ਚ ਵੱਡੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਉੱਥੇ ਸਾਡੇ ਪੌਪ ਸਟਾਰ ਅਤੇ ਰੈਪਰ ਹਨੀ ਸਿੰਘ ਵੀ ਦੀਪਿਕਾ ਤੇ ਰਣਵੀਰ ਨੂੰ ਵਧਾਈਆਂ ਦੇਣ ਪਹੁੰਚੇ।
ਪਾਰਟੀ 'ਚ ਬੱਲੀਵੁੱਡ ਦੇ ਬਾਦਸ਼ਾਹ ਤੋਂ ਲੈ ਕੇ ਸ਼ਹਿੰਸ਼ਾ ਤੱਕ ਸ਼ਾਮਿਲ ਹੋਏ ਭਾਵ ਸ਼ਾਹਰੁਖ ਖਾਨ ਅਤੇ ਅਮਿਤਾਭ ਬੱਚਨ ਵਰਗੀਆਂ ਵੱਡੀਆਂ ਸ਼ਖਸ਼ੀਅਤਾਂ ਨੇ ਪਾਰਟੀ ਦੀ ਸ਼ੋਭਾ 'ਚ ਚਾਰ ਚੰਨ ਲਗਾਏ।
ਹਨੀ ਸਿੰਘ ਵੱਲੋਂ ਵੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਜਿਸ 'ਚ ਉਹ ਮਸਤੀ ਮਜ਼ਾਕ ਅਤੇ ਪਾਰਟੀ 'ਚ ਰੌਣਕ ਲਗਾਉਂਦੇ ਨਜ਼ਰ ਆ ਰਹੇ ਹਨ। ਹਨੀ ਸਿੰਘ ਦੇ ਨਾਲ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਡੰਕਾ ਪੂਰੀ ਦੁਨੀਆਂ 'ਚ ਵਜਾਉਣ ਵਾਲੇ ਗੁਰੂ ਰੰਧਾਵਾ ਇਸ ਪਾਰਟੀ 'ਚ ਰੰਗ ਬੰਨਦੇ ਦੇ ਨਜ਼ਰ ਆਏ। ਕਈ ਵੱਡੀਆਂ ਸਖਸ਼ੀਅਤਾਂ ਨੇ ਇਸ ਪਾਰਟੀ 'ਚ ਆਪਣੇ ਆਪਣੇ ਵੱਲ ਧਿਆਨ ਖਿੱਚਿਆਂ।
ਹੋਰ ਪੜ੍ਹੋ : 2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !
ਪਾਰਟੀ 'ਚ ਕੈਟਰੀਨਾ ਕੈਫ ਵੀ ਸ਼ਾਮਿਲ ਹੋਏ। ਦੱਸ ਦਈਏ ਦੀਪਿਕਾ ਅਤੇ ਰਣਵੀਰ ਸਿੰਘ ਕੁੱਝ ਦਿਨ ਪਹਿਲਾਂ ਇਟਲੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ ਤੇ ਇਹ ਮੁੰਬਈ 'ਚ ਉਹਨਾਂ ਦੇ ਵਿਆਹ ਦੀ ਤੀਸਰੀ ਰਿਸ਼ੇਪਸ਼ਨ ਪਾਰਟੀ ਸੀ।