ਪੀਟੀਸੀ ਪੰਜਾਬੀ ਗੋਲਡ ‘ਤੇ ਅੱਜ ਸ਼ਾਮ ਵੇਖੋ ਹੌਲੀਵੁੱਡ ਇਨ ਪੰਜਾਬੀ 'ਚ ਫ਼ਿਲਮ 'ਨਟਖਟ ਚੂਹਾ-2'
ਪੀਟੀਸੀ ਪੰਜਾਬੀ ਗੋਲਡ ‘ਤੇ ਅੱਜ ਸ਼ਾਮ ਵੇਖੋ ਹੌਲੀਵੁੱਡ ਇਨ ਪੰਜਾਬੀ 'ਚ ਫ਼ਿਲਮ 'ਨਟਖਟ ਚੂਹਾ-2'
ਪੀਟੀਸੀ ਪੰਜਾਬੀ ਗੋਲਡ (PTC Punjabi Gold) ‘ਤੇ ਹਰ ਸ਼ਨੀਵਾਰ ਨੂੰ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ। ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ Hollywood in Punjabi ਤਹਿਤ ਫ਼ਿਲਮ 'ਨਟਖਟ ਚੂਹਾ-2'ਵਿਖਾਈ ਜਾਵੇਗੀ।
ਇਸ ਫ਼ਿਲਮ ਦੀ ਕਹਾਣੀ ਇੱਕ ਨਟਖਟ ਚੂਹੇ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੀਆਂ ਸ਼ਰਾਰਤਾਂ ਦੇ ਕਾਰਨ ਕਦੇ ਮੁਸੀਬਤ ਵਿੱਚ ਫਸ ਜਾਂਦਾ ਹੈ। ਇਹ ਨਟਖਟ ਚੂਹਾ ਆਪਣੇ ਤੇਜ਼ ਦਿਮਾਗ ਦਾ ਇਸਤੇਮਾਲ ਕਰਕੇ ਮੁਸੀਬਤ ਚੋਂ ਨਿਕਲਣ ਦਾ ਰਾਹ ਵੀ ਲੱਭ ਲੈਂਦਾ ਹੈ। ਬੱਚੇ ਇਸ ਫਿਲਮ ਦਾ ਭਰਪੂਰ ਆਨੰਦ ਮਾਣ ਸਕਦੇ ਹਨ।
ਇਹ ਐਨੀਮੇਟਿਡ ਫਿਲਮ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ ਵੀ ਦਿੰਦੀ ਹੈ। ਸੋ ਇਸ ਹਫਤੇ ਤੁਹਾਨੂੰ Entertain ਕਰਨ ਦੇ ਲਈ ਪੀਟੀਸੀ ਗੋਲਡ ਪੇਸ਼ ਕਰ ਰਿਹਾ ਹੈ ਫਿਲਮ ਨਟਖਟ ਚੂਹਾ-2 , ਸੋ ਦੇਖਣਾ ਨਾ ਭੁੱਲਣਾ Hollywood in Punjabi ਵਿੱਚ ਨਟਖਟ ਚੂਹਾ-2 , 14 ਮਈ ਯਾਨਿ ਕਿ ਅੱਜ ਸ਼ਾਮ 7: 55 ਵਜੇ ਸਿਰਫ਼ ਪੀਟੀਸੀ ਪੰਜਾਬੀ ਗੋਲਡ ‘ਤੇ।
ਹੋਰ ਪੜ੍ਹੋ : ਪੀਟੀਸੀ ਪਲੇਅ ਐਪ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਡੀਕ’
ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ , ਪੀਟੀਸੀ ਬਾਕਸ ਆਫਿਸ ਅਤੇ ਪੰਜਾਬੀ ਗੋਲਡ ਦੀਆਂ ਪ੍ਰਾਈਮ ਟਾਇਮ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ। ਪੀਟੀਸੀ ਨੈਟਵਰਕ ਹਮੇਸ਼ਾ ਹੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਦਾ ਹੈ।