ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ
ਹੌਬੀ ਧਾਲੀਵਾਲ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਹੌਬੀ ਧਾਲੀਵਾਲ ਜਿਹੜੇ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌਦਾ ਜੰਮੇ-ਪਲੇ , ਪੜ੍ਹੇ ਅਤੇ ਅਗਲੀ ਪੜ੍ਹਾਈ ਲਈ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ । ਕਾਲਜ ਦੇ ਸਮੇਂ ਦੌਰਾਨ ਉਹ ਖੇਡਾਂ, ਗੀਤਾਂ ਅਤੇ ਭੰਗੜੇ ਵਿੱਚ ਸ਼ਾਮਿਲ ਹੁੰਦਾ ਸੀ। ਹੌਬੀ ਧਾਲੀਵਾਲ ਜਿਹਨਾਂ ਨੇ ਪੰਮੀ ਬਾਈ ਤੇ ਜੋਗਾ ਸਿੰਘ ਹੋਰਾਂ ਤੋਂ ਭੰਗੜੇ ਦੇ ਗੁਰ ਸਿੱਖੇ। ਹੌਬੀ ਧਾਲੀਵਾਲ ‘ਚ ਪੰਜਾਬ ਦੇ ਲਈ ਇੰਨਾ ਪਿਆਰ ਹੈ ਜਿਸ ਦੇ ਚਲਦੇ ਉਹ ਕੇਨੈਡਾ ਵਰਗੇ ਦੇਸ਼ ਨੂੰ ਵੀ ਛੱਡ ਕੇ ਵਾਪਸ ਪੰਜਾਬ ਆ ਗਏ ਸਨ।
ਹੋਰ ਵੇਖੋ:ਜਾਣੋ ਕਿਵੇਂ ਇਸ ਛੋਟੀ ਬੱਚੀ ਨੇ ਬੱਬਲ ਰਾਏ ਦੇ ਜਨਮਦਿਨ ਨੂੰ ਬਣਾਇਆ ਸਪੈਸ਼ਲ, ਦੇਖੋ ਵੀਡੀਓ
‘ਅੱਗ ਦੇ ਕਲੀਰੇ’ ਸੀਰੀਅਲ ਤੋਂ ਹੌਬੀ ਧਾਲੀਵਾਲ ਦੀ ਅਦਾਕਾਰੀ ਦਾ ਆਗਾਜ਼ ਹੋਇਆ । ਇਸ ਤੋਂ ਬਾਅਦ ਉਹਨਾਂ ਨੇ ਸਾਗਰ ਐਸ.ਸ਼ਰਮਾ ਦੀ ਅਗਵਾਈ ਹੇਠ 2012 ਦੀ ਫ਼ਿਲਮ ‘ਬੁਰਰਾਹ’ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜੇ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਕਈ ਹੋਰ ਫ਼ਿਲਮਾਂ ਹੀਰ ਐਂਡ ਹੀਰੋ, ਅਰਦਾਸ, ਬੰਬੂਕਾਟ, ਅੰਗ੍ਰੇਜ਼, ਮੰਜੇ ਬਿਸਤਰੇ, ਸਾਬ ਬਹਾਦਰ, ਕ੍ਰੇਜ਼ੀ ਟੱਬਰ, ਅਸ਼ਕੇ ਅਤੇ ਜੋਰਾ 10 ਨੰਬਰੀਆ ਵਰਗੀਆਂ ਕਈ ਹੋਰ ਫ਼ਿਲਮਾਂ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਫਿਲੌਰੀ ‘ਚ ਵੀ ਆਪਣੀ ਅਦਾਕਾਰੀ ਨਾਲ ਸਰੋਤਿਆਂ ਦਾ ਦਿਲ ਜਿੱਤ ਚੁਕੇ ਹਨ।
ਪਰ ਗੱਲ ਕਰਦੇ ਹਾਂ ਪੰਜਾਬੀ ਫ਼ਿਲਮ ਅੰਗ੍ਰੇਜ਼ ਦੀ ਜਿਸ ‘ਚ ਹੌਬੀ ਧਾਲੀਵਾਲ ਨੇ ਛੋਟਾ ਜਿਹਾ ਰੋਲ ਗੱਜਣ ਸਿਓਂ ਨਿਭਾਇਆ ਜਿਸ ਨੇ ਵੱਡੀ ਪਹਿਚਾਣ ਦਿਵਾ ਦਿੱਤੀ। ਹੌਬੀ ਧਾਲੀਵਾਲ ਜਿਹਨਾਂ ਨੇ ਗਾਇਕ ‘ਚ ਵੀ ਆਪਣਾ ਹੱਥ ਅਜਮਾਇਆ ਪਰ ਅਦਾਕਾਰੀ ਜਗਤ ‘ਚ ਹੌਬੀ ਧਾਲੀਵਾਲ ਨੇ ਵੱਡੀਆਂ ਕਾਮਯਾਬੀਆਂ ਹਾਸਿਲ ਕੀਤੀਆਂ ਹਨ। ਹੌਬੀ ਧਾਲੀਵਾਲ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਕਈ ਵਧੀਆ ਗੀਤ ਵੀ ਦੇ ਚੁੱਕੇ ਹਨ ਜਿਵੇਂ ਮਿੱਤਰਾਂ ਨੇ ਝਿੜਕ ਦਿੱਤੀ, ਦਾਰੂ ਦੀਏ ਬੋਤਲੇ, ਮੋਤੀ ਬਾਗ ਦੀ ਕੂੰਜ, ਤੇਰਾ ਨਾਂ ਬੋਲੇ ਆਦਿ।
ਜੇ ਗੱਲ ਕਰੀਏ ਹੌਬੀ ਧਾਲੀਵਾਲ ਦੀਆਂ ਆਉਣ ਵਾਲੀ ਫ਼ਿਲਮਾਂ ਦੀ ਤਾਂ ਉਹ ਯਾਰਾ ਵੇ, ਮੰਜੇ ਬਿਸਤਰੇ 2, ਨਾਢੂ ਖ਼ਾਨ,ਜੱਦੀ ਸਰਦਾਰ ਅਤੇ ਕਈ ਹੋਰ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਨੂੰ ਟੁੰਬਣਗੇ।