ਬੜੇ ਦਰਦ ਹੰਢਾਏ ਨੇ ਮਾਂ ਬੋਲੀ ਪੰਜਾਬੀ ਨੇ, ਜਾਣੋ ਗੁਰਮੁਖੀ ਲਿਪੀ ਦਾ ਇਤਿਹਾਸ
ਪੰਜਾਬੀ ਮਾਂ ਬੋਲੀ ਜਿਸ ਨੇ ਆਪਣੀ ਹੋਂਦ ਲਈ ਬਹੁਤ ਤਪ ਹੰਢਾਏ ਨੇ ਤੇ ਇਸ ਮਾਡਰਨ ਯੁੱਗ ਚ ਵੀ ਆਪਣੀ ਹੋਂਦ ਲਈ ਤਰਸ ਭਰੀ ਨਜ਼ਰ ਨਾਲ ਆਪਣੇ ਬੱਚਿਆਂ ਵੱਲ ਦੇਖ ਰਹੀ ਹੈ।
14ਵੀਂ ਸਦੀ ਦਾ ਉਹ ਸਮਾਂ ਜਦੋਂ ਮੁਗਲਾਂ ਦੀ ਤਾਨਾਸ਼ਾਹੀ ਜਿਸ ਨੇ ਸਾਡੇ ਸੱਭਿਆਚਾਰ ਤੇ ਤਿਉਹਾਰ ਤੇ ਰੋਕ ਲਗਾ ਦਿੱਤੀ ਤੇ ਇੱਥੇ ਤੱਕ ਸਾਡੇ ਪੰਜਾਬ ਦੀ ਮਾਤ ਭਾਸ਼ਾ ਫਾਰਸੀ ਬਣਾ ਦਿੱਤੀ ਸੀ। ਉਸ ਸਮੇਂ ਲੰਡੇ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬੀ ਭਾਸ਼ਾ ਕੁੱਝ ਗਿਣੇ-ਚੁਣੇ ਮੁਨੀਮਾਂ ਦੇ ਬਹੀ ਖਾਤਿਆਂ ‘ਚ ਆਖਰੀ ਸਾਹ ਗਿਣ ਰਹੀ ਸੀ, ਤਾਂ ਮਸੀਹਾ ਬਣ ਕੇ ਆਏ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਛੂਹ ਨੇ ਇਸ ਨੂੰ ਮੁੜ ਸਿਰਜੀਵਤ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਅਗਵਾਈ ਹੇਠ ਗੁਰੂ ਅੰਗਦ ਦੇਵ ਜੀ ਨੇ ਪੈਂਤੀ ਅੱਖਰਾਂ ਵਾਲੀ ਇਸ ਭਾਸ਼ਾ ਨੂੰ ਦੇਵਨਾਗਰੀ ਲਿਪੀ ਦੀ ਗੂੜਤੀ ਕਿ ਦਿੱਤੀ ਕਿ ਇਹ ਗੁਰਮੁਖੀ ਬਣ ਗਈ। ਫਿਰ ਤਾਂ ਅਜਿਹੀ ਅਸੀਮ ਕਿਰਪਾ ਹੋਈ ਕਿ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥਾ ਸਾਹਿਬ ਜੀ ਦੀ ਰਚਨਾ ਗੁਰਮੁਖੀ ‘ਚ ਹੀ ਕਰ ਦਿੱਤੀ। 18ਵੀਂ ਸਦੀ ‘ਚ ਕੁੱਝ ਵਿਦਵਾਨਾਂ ਨੇ ਛੇ ਅੱਖਰਾਂ ਹੇਠ ਬਿੰਦੀ ਲਾ ਕੇ ਤੇ ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਵਰਗੇ ਮਹਾਨ ਸਹਿਤਕਾਰਾਂ ਦੀਆਂ ਰਚਨਾਵਾਂ ਨੇ ਇਸ ਨੂੰ ਹੋਰ ਵੀ ਸ਼ਿੰਗਾਰ ਦਿੱਤਾ।
ਹੋਰ ਵੇਖੋ: ਗੁਰਦੁਆਰਾ ਸੱਚਖੰਡ ਸਾਹਿਬ ਦਾ ਇਤਿਹਾਸ ,ਪਾਕਿਸਤਾਨ ਦੇ ਫਰੂਖਾਬਾਦ ‘ਚ ਸਥਿਤ ਹੈ ਗੁਰਦੁਆਰਾ ਸਾਹਿਬ
1947 ਦੇਸ਼ ਦੀ ਵੰਡ ਨੇ ਪੰਜਾਬ ਦੇ ਨਾਲ ਪੰਜਾਬੀ ਭਾਸ਼ਾ ਦੇ ਵੀ ਦੋ ਟੋਟੇ ਕਰ ਦਿੱਤੇ ਸ਼ਾਹਮੁਖੀ ਲਹਿੰਦੇ ਵਾਲੇ ਲੈ ਗਏ ਤੇ ਗੁਰਮੁਖੀ ਸਾਡੇ ਹਿੱਸੇ ਆਈ। ਪੰਜਾਬੀ ਮਾਂ ਬੋਲੀ ਜੋ ਅੱਜ ਵੀ ਆਪਣੀ ਹੋਂਦ ਲਈ ਰੋਂ ਰਹੀ ਹੈ। ਸੱਭਿਆਚਾਰ ਤੇ ਉੱਚੇ ਵਿਰਸੇ ਦੀ ਮਾਲਕ ਪੰਜਾਬੀ ਬੋਲੀ ਜੋ ਕਿ ਬੇਗਾਨੀਆਂ ਭਾਸ਼ਾਵਾਂ ਦੇ ਬੋਝ ਹੇਠ ਲੁਪਤ ਹੁੰਦੀ ਜਾ ਰਹੀ ਹੈ। ਮਾਪੇ ਤੇ ਸਕੂਲ ਜੋ ਕਿ ਆਪਣੇ ਬੁੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਕਰ ਰਹੇ ਨੇ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਬੋਲੀ ਇਤਿਹਾਸ ਦਾ ਪੰਨ ਬਣਕੇ ਨਾ ਰਹਿ ਜਾਵੇ।