ਜਗਰਾਓਂ ਰੌਸ਼ਨੀ ਦਾ ਮੇਲਾ ਹੈ ਪੰਜਾਬ ਦੇ ਸਭ ਤੋਂ ਪੁਰਾਣੇ ਮੇਲਿਆਂ 'ਚੋਂ ਇੱਕ , ਜਾਣੋ ਕੀ ਹੈ ਇਤਿਹਾਸ
ਜਗਰਾਓਂ ਰੌਸ਼ਨੀ ਦਾ ਮੇਲਾ ਹੈ ਪੰਜਾਬ ਦੇ ਸਭ ਤੋਂ ਪੁਰਾਣੇ ਮੇਲਿਆਂ 'ਚੋਂ ਇੱਕ , ਜਾਣੋ ਕੀ ਹੈ ਇਤਿਹਾਸ : ਜਗਰਾਓਂ ਦਾ ਮੇਲਾ ਜਿਸ ਦਾ ਜ਼ਿਕਰ ਪੰਜਾਬ ਦੀਆਂ ਲੋਕ ਬੋਲੀਆਂ 'ਚ ਵੀ ਹੁੰਦਾ ਰਹਿੰਦਾ ਹੈ। ਰੌਸ਼ਨੀ ਮੇਲਾ ਨਾਮ ਨਾਲ ਮਸ਼ਹੂਰ ਜਗਰਾਵਾਂ ਦਾ ਇਹ ਮੇਲਾ ਸੈਂਕੜੇ ਸਾਲਾਂ ਤੋਂ ਭਰਦਾ ਆ ਰਿਹਾ ਹੈ। ਪੰਜਾਬ ਦੇ ਸਭ ਤੋਂ ਪੁਰਾਤਨ ਮੇਲਿਆਂ 'ਚੋਂ ਇੱਕ ਹੈ ਜਗਰਾਵਾਂ ਦਾ ਰੋਸ਼ਨੀ ਮੇਲਾ।
Roshni Mela Jagraon
ਬਾਬਾ ਮੋਹਕਮ ਦਿਨ ਜੀ ਦੀ ਦਰਗਾਹ 'ਤੇ ਭਰਨ ਵਾਲੇ ਇਸ ਮੇਲੇ 'ਚ ਦੇਸ਼ ਭਰ ਤੋਂ ਤਾਂ ਸੰਗਤਾਂ ਨਮਸਕਾਰ ਕਰਨ ਆਉਂਦੀਆਂ ਹਨ ਉੱਥੇ ਹੀ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਦੇ ਜੱਥੇ ਅਤੇ ਕਵਾਲ ਮੇਲੇ ਦੀਆਂ ਰੌਣਕਾਂ 'ਚ ਚਾਰ ਚੰਨ ਲਗਾਉਣ ਲਈ ਪਹੁੰਚਦੇ ਰਹਿੰਦੇ ਹਨ। ਜਗਰਾਓਂ ਸ਼ਹਿਰ ਦੇ ਵਿਚਕਾਰ ‘ਖਾਨਗਾਹ ਚੌਕ’, ਜਿਸ ਦਾ ਨਾਂ ਬਦਲ ਕੇ ‘ਕਮਲ ਚੌਕ’ ਰੱਖ ਦਿੱਤਾ ਗਿਆ ਹੈ, ਦੇ ਨੇੜੇ ਹਜ਼ਰਤ ਬਾਬਾ ਮੋਹਕਮ-ਉਦ-ਦੀਨ ਦੀ ਮੁਕੱਦਸ ਦਰਗਾਹ ‘ਸ਼ਰੀਫ਼’ ਹੈ। ਇਸੇ ਥਾਂ ’ਤੇ ਹੀ ਇਹ ਮੇਲਾ ਲੱਗਦਾ ਹੈ।
Roshni Mela Jagraon
ਇਸ ਰੂਹਾਨੀ ਮੇਲੇ ਦਾ ਇਤਿਹਾਸ ਵੀ ਬੜਾ ਰੋਚਕ ਹੈ। ਬਜ਼ੁਰਗਾਂ ਤੋਂ ਸੁਣਨ 'ਚ ਆਉਂਦਾ ਹੈ ਕਿ ਇੱਕ ਵਾਰ ਪੁੱਤਰ ਪ੍ਰਾਪਤੀ ਦੀ ਖੁਸ਼ੀ ਮਨਾਉਣ ਲਈ ਸ਼ਹਿਨਸ਼ਾਹ ਜਹਾਂਗੀਰ , ਹਜ਼ਰਤ ਬਾਬਾ ਮੋਹਕਮ-ਉਦ-ਦੀਨ ਦੇ ਦਰਬਾਰ 'ਚ ਪਹੁੰਚੇ ਸੀ , ਪਰ ਉਸ ਵੇਲੇ ਬਾਬਾ ਜੀ ਖੁਦਾ ਦੀ ਇਬਾਦਤ 'ਚ ਰੁੱਝੇ ਹੋਏ ਸਨ। ਕੁਝ ਦੇਰ ਬਾਅਦ ਜਦੋਂ ਬਾਬਾ ਜੀ ਬੰਦਗੀ ਤੋਂ ਬਾਹਰ ਆਏ ਤਾਂ ਉਹਨਾਂ ਦੇ ਸਾਹਮਣੇ ਸ਼ਹਿਨਸ਼ਾਹ ਜਹਾਂਗੀਰ ਪੱਲਾ ਅੱਡ ਕੇ ਬੇਟੇ ਦੇ ਪੈਦਾ ਹੋਣ ਦੀ ਖੁਸ਼ੀ ਮਨਾਉਣ ਦੀ ਇਜਾਜ਼ਤ ਮੰਗ ਰਿਹਾ ਸੀ ਜੋ ਬਾਬਾ ਜੀ ਦੇ ਆਸ਼ੀਰਵਾਦ ਨਾਲ ਹੀ ਪੈਦਾ ਹੋਇਆ ਸੀ।
Roshni Mela Jagraon
ਬਾਬਾ ਜੀ ਨੇ ਹਾਂ ਕਹਿ ਦਿੱਤਾ ਤਾਂ ਜਹਾਂਗੀਰ ਨੇ ਉਦੋਂ ਹੀ ਸ਼ਹਿਨਸ਼ਾਹ ਦਰਬਾਰ ਨੂੰ ਸੋਨੇ ਦੇ ਦੀਵਿਆਂ 'ਚ ਦੇਸੀ ਘਿਓ ਪਾ ਕੇ ਦਰਬਾਰ ਨੂੰ ਰੌਸ਼ਨੀ ਨਾਲ ਰੌਸ਼ਨਾਂ ਦਿੱਤਾ। ਉਸ ਸਮੇਂ ਤੋਂ ਹੀ ਜਗਰਾਓਂ ਮੇਲਾ ਰੌਸ਼ਨੀ ਮੇਲਾ ਵੱਜਣ ਲੱਗ ਗਿਆ। ਮੇਲੇ ਮੌਕੇ ਹਰ ਵਰਗ ਦੇ ਲੋਕ ਦਰਗਾਹ ਸ਼ਰੀਫ ’ਤੇ ਸ਼ਰਧਾ ਵਜੋਂ ਨਤਮਸਤਕ ਹੁੰਦੇ ਹਨ। ਮੇਲਾ ਰੌਸ਼ਨੀ ਮਨੁੱਖੀ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਹਰ ਵੀਰਵਾਰ ਨੂੰ ਵੀ ਦਰਗਾਹ ਸ਼ਰੀਫ ਉੱਤੇ ਸ਼ਰਧਾਲੂਆਂ ਵੱਲੋਂ ਰੌਸ਼ਨੀ ਕੀਤੀ ਜਾਂਦੀ ਹੈ।
ਹੋਰ ਵੇਖੋ : ਆਪਣੇ ਸਮੇਂ ਦੀ ਇਸ ਮਸ਼ਹੂਰ ਅਦਾਕਾਰਾ ਨੂੰ ਪਛਾਨਣਾ ਵੀ ਹੈ ਮੁਸ਼ਕਿਲ ,ਵੇਖੋ ਤਸਵੀਰਾਂ
Roshni Mela Jagraon
ਜਗਰਾਓਂ ਦਾ ਇਹ ਰੌਸ਼ਨੀ ਮੇਲਾ 13 ਤੋਂ 15 ਫੱਗਣ(25, 26 ਅਤੇ 27 ਫਰਵਰੀ) ਤੱਕ ਭਰਦਾ ਹੈ। 13 ਫੱਗਣ ਨੂੰ ਚੌਂਕੀਆਂ ਭਰਦੀਆਂ ਹਨ। ਉਸ ਦਿਨ ਦੀ ਮੇਲੇ ਦੀ ਰੌਣਕ ਆਪਣੇ ਪੂਰੇ ਜੋਬਨ 'ਤੇ ਹੁੰਦੀ ਹੈ। ਮੇਲੇ 'ਚ ਜ਼ਿਆਦਾਤਰ ਔਰਤਾਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ। ਔਲਾਦ ਦੀਆਂ ਦਾਤਾਂ ਅਤੇ ਹੋਰ ਮੁਸ਼ਕਿਲਾਂ 'ਚ ਗੁਜ਼ਰ ਰਹੇ ਸ਼ਰਧਾਲੂ ਆਪਣੇ ਦੁੱਖਾਂ ਦਾ ਨਿਵਾਰਣ ਕਰਵਾਉਂਦੇ ਹਨ। ਮੇਲੇ 'ਚ ਦੇਸ਼ ਦੇ ਵੱਡੇ ਕੱਵਾਲ ਅਤੇ ਗਾਇਕ ਆਪਣੇ ਆਪਣੇ ਹੁਨਰ ਨਾਲ ਮੇਲੇ 'ਚ ਹਾਜ਼ਰੀ ਲਗਵਾਉਂਦੇ ਹਨ।
ਜਿਸ ਲੋਕ ਬੋਲੀ 'ਚ ਜਗਰਾਉਂ ਦੇ ਮੇਲੇ ਦਾ ਜ਼ਿਕਰ ਹੁੰਦਾ ਹੈ ਉਹ ਇਸ ਪ੍ਰਕਾਰ ਹੈ ,
Roshni Mela Jagraon
;ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ
ਮੁਨਸ਼ੀ ਡਾਗੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ
— ਲੋਕ ਬੋਲੀ