ਹਿੰਮਤ ਸੰਧੂ ਦਾ ਨਵਾਂ ਗੀਤ ‘ਯਾਰ ਮੇਰੇ’ ਰਿਲੀਜ਼, ਯਾਰਾਂ ਦੀ ਯਾਰੀ ਨੂੰ ਬਿਆਨ ਕਰਦਾ ਹੈ ਗੀਤ
ਹਿੰਮਤ ਸੰਧੂ (Himmat Sandhu) ਦਾ ਨਵਾਂ ਗੀਤ ‘ਯਾਰ ਮੇਰੇ’ (Yaar Mere) ਰਿਲੀਜ਼ ਹੋ ਚੁੱਕਿਆ ਹੈ ।ਯਾਰਾਂ ਦੀ ਯਾਰੀ ਨੂੰ ਬਿਆਨ ਕਰਦੇ ਇਸ ਗੀਤ ਦੇ ਬੋਲ ਦਿਪ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਨਾਈਪਰ ਨੇ । ਵੀਡੀਓ ਬੀ-ਟੂਗੇਦਰ ਦੇ ਵੱਲੋਂ ਬਣਾਇਆ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
Image Source : Instagram
ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਹਮਸ਼ਕਲ ਦਾ ਵੀਡੀਓ ਦੇਖ ਤੁਹਾਨੂੰ ਵੀ ਪੈ ਜਾਵੇਗਾ ਭੁਲੇਖਾ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਹੈ । ਬਲੈਕੀਆ ਫ਼ਿਲਮ ਦੇ ਟਾਈਟਲ ਟ੍ਰੈਕ ਨੂੰ ਵੀ ਹਿੰਮਤ ਸੰਧੂ ਨੇ ਹੀ ਗਾਇਆ ਸੀ ਅਤੇ ਇਸ ਨੂੰ ਬਹੁਤ ਜ਼ਿਆਦਾ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਹਿੰਮਤ ਸੰਧੂ ਨੇ ਬਹੁਤ ਹੀ ਛੋਟੀ ਉਮਰ ‘ਚ ਗਾਇਕੀ ਦੀ ਸ਼ੁਰੂਆਤ ਕੀਤੀ ਸੀ ।
Image Source : Instagram
ਉਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਉਹ ਅਕਸਰ ਸਕੂਲ ‘ਚ ਹੋਣ ਵਾਲੇ ਪਰੋਗ੍ਰਾਮਾਂ ‘ਚ ਕਰਦੇ ਰਹਿੰਦੇ ਸਨ ।ਹਿੰਮਤ ਸੰਧੂ ਦੇ ਫੇਵਰੇਟ ਕਲਾਕਾਰ ਸੁਰਜੀਤ ਬਿੰਦਰਖੀਆ ਹਨ ਅਤੇ ਇਸ ਤੋਂ ਇਲਾਵਾ ਸ਼ਮਸ਼ੇਰ ਸੰਧੂ ਦੀ ਲੇਖਣੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹ ਸ਼ਮਸ਼ੇਰ ਸੰਧੂ ਦਾ ਲਿਖਿਆ ਗੀਤ ਵੀ ਗਾਉਣਾ ਚਾਹੁੰਦੇ ਹਨ ।
Image Source : Instagram
ਹਿੰਮਤ ਸੰਧੂ ਦਾ ਸਬੰਧ ਯੂਪੀ ਦੇ ਨਾਲ ਹੈ । ਪਰ ਕੁਝ ਸਮਾਂ ਪਹਿਲਾਂ ਹੀ ਉਹ ਪੰਜਾਬ ਆ ਕੇ ਵੱਸ ਗਏ ਹਨ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੀ ਗਾਇਕੀ ਦੇ ਸ਼ੌਂਕ ਨੂੰ ਪੂਰਾ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।
View this post on Instagram