ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਪੁੱਜੀ ਹਿਮਾਂਸ਼ੀ ਖੁਰਾਣਾ ਹੱਥਾਂ ‘ਚ ਚੂੜਾ ਪਾਈ ਆਈ ਨਜ਼ਰ, ਤਸਵੀਰਾਂ ਵੇਖ ਪ੍ਰਸ਼ੰਸਕਾਂ ਨੇ ਕਿਹਾ ‘ਤੁਸੀਂ ਵਿਆਹ ਕਰਵਾ ਲਿਆ’

Reported by: PTC Punjabi Desk | Edited by: Shaminder  |  January 20th 2023 04:04 PM |  Updated: January 20th 2023 04:04 PM

ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਪੁੱਜੀ ਹਿਮਾਂਸ਼ੀ ਖੁਰਾਣਾ ਹੱਥਾਂ ‘ਚ ਚੂੜਾ ਪਾਈ ਆਈ ਨਜ਼ਰ, ਤਸਵੀਰਾਂ ਵੇਖ ਪ੍ਰਸ਼ੰਸਕਾਂ ਨੇ ਕਿਹਾ ‘ਤੁਸੀਂ ਵਿਆਹ ਕਰਵਾ ਲਿਆ’

ਮਾਤਾ ਜਵਾਲਾ ਜੀ (Mata Jawala Mukhi) ਦੇ ਦਰਸ਼ਨ ਕਰਨ ਦੇ ਲਈ ਹਿਮਾਂਸ਼ੀ ਖੁਰਾਣਾ (Himanshi Khurana) ਪਹੁੰਚੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਮੱਥੇ ‘ਤੇ ਤਿਲਕ ਲਗਾਇਆ ਹੋਇਆ ਹੈ ਅਤੇ ਉਸ ਨੇ ਹੱਥਾਂ ‘ਚ ਲਾਲ ਚੂੜਾ ਪਾਇਆ ਹੋਇਆ ਹੈ ਅਤੇ ਉਹ ਆਪਣੇ ਚੂੜੇ ਨੂੰ ਇਨ੍ਹਾਂ ਤਸਵੀਰਾਂ ‘ਚ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

himanshi khurana

ਹੋਰ ਪੜ੍ਹੋ : ਪਿਤਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ, ਪਿਉ ਪੁੱਤਰ ਦੀ ਜੋੜੀ ਵੇਖ ਫੈਨਸ ਹੋਏ ਭਾਵੁਕ

ਹਿਮਾਂਸ਼ੀ ਖੁਰਾਣਾ ਨੇ ਆਪਣੇ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੀ ਹੋਈ ਹੈ ਅਤੇ ਅਦਾਕਾਰਾ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ‘ਚ ਹਿਮਾਂਸ਼ੀ ਹੱਥਾਂ ‘ਚ ਪੂਜਾ ਵਾਲੀ ਟੋਕਰੀ ਫੜੇ ਹੋਈ ਦਿਖਾਈ ਦੇ ਰਹੀ ਹੈ ।

himanshi khurana

ਹੋਰ ਪੜ੍ਹੋ : ਜਾਣੋ ਪੰਜਾਬ ਦੀਆਂ ਉਨ੍ਹਾਂ ਹਸਤੀਆਂ ਬਾਰੇ, ਜੋ ਹਰ ਖੇਤਰ ‘ਚ ਯੋਗਦਾਨ ਪਾ ਕੇ ਬਣੇ ਭਾਰਤ ਦੀ ਸ਼ਾਨ

ਜਦੋਂਕਿ ਇੱਕ ਹੋਰ ਦੂਜੀ ਤਸਵੀਰ ‘ਚ ਉਹ ਉੱਥੇ ਗੁਲਾਬ ਜਾਮੁਨ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ‘ਚ ਉਹ ਹੱਥਾਂ ‘ਚ ਚੂੜੇ ਨੂੰ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ ।

'Let bygones be bygones', says Himanshi Khurana requesting not to dig out old matters Image Source: Twitter

ਹਿਮਾਂਸ਼ੀ ਖੁਰਾਣਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਚੂੜੇ ਵਾਲੀ ਤਸਵੀਰ ਵੇਖ ਕੇ ਇੱਕ ਵਾਰ ਤਾਂ ਪ੍ਰਸ਼ੰਸਕਾਂ ਨੂੰ ਲੱਗਿਆ ਕਿ ਹਿਮਾਂਸ਼ੀ ਨੇ ਵਿਆਹ ਕਰਵਾ ਲਿਆ ਹੈ । ਕਈਆਂ ਨੇ ਕਿਹਾ ਕਿ ਹੁਣ ਤੁਸੀਂ ਅਸਲ ‘ਚ ਵੀ ਚੂੜਾ ਪਾ ਲਓ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network