ਹਿਮਾਂਸ਼ੀ ਖੁਰਾਣਾ ਨੇ ਖਾਲਸਾ ਏਡ ਮਿਲ ਕੇ ਕੀਤੀ ਜ਼ਰੂਰਤਮੰਦਾ ਦੀ ਸੇਵਾ,ਤਸਵੀਰ ਕੀਤੀ ਸਾਂਝੀ
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਖਾਲਸਾ ਏਡ ਦੇ ਮੈਂਬਰਾਂ ਨਾਲ ਨਜ਼ਰ ਆ ਰਹੇ ਨੇ । ਹਿਮਾਂਸ਼ੀ ਖੁਰਾਣਾ ਇੱਕ ਅਜਿਹੀ ਸੈਲੀਬਰੇਟੀ ਹਨ ਜੋ ਗਰੀਬ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਆaੁਂਦੇ ਰਹੇ ਨੇ । ਭਾਵੇਂ ਉਹ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਹੋਵੇ ਜਾਂ ਫਿਰ ਕੋਈ ਹੋਰ ਸਮਾਜ ਭਲਾਈ ਦਾ ਕੰਮ ।
ਹੋਰ ਵੇਖੋ:ਵੇਖੋ ਜੈਸਮੀਨ ਨੇ ਚੱਲਦੇ ਸ਼ੋਅ ਦੌਰਾਨ ਕਿਸ ਨੂੰ ਦਿੱਤਾ ਝੁਮਕਾ,ਵੇਖੋ ਵੀਡੀਓ
https://www.instagram.com/p/BuOZv3hAneH/
ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਖਾਲਸਾ ਏਡ ਨਾਲ ਹੱਥ ਮਿਲਾਇਆ ਸੀ ਅਤੇ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਕੀਤੀ ਸੀ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਖਾਲਸਾ ਏਡ ਦੇ ਮੈਂਬਰਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਉਹ ਖਾਲਸਾ ਏਡ ਨੂੰ ਮਿਸ ਕਰਦੇ ਨੇ ਅਤੇ aੁਨ੍ਹਾਂ ਨੇ ਖਾਲਸਾ ਏਡ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ।
‘Don't Ever Mess With My Family’, Himanshi Khurana Warns Haters
ਹਿਮਾਂਸ਼ੀ ਨੇ ਜਿਸ ਤਸਵੀਰ ਨੂੰ ਸਾਂਝਾ ਕੀਤਾ ਹੈ ਉਹ ਬੰਗਲਾਦੇਸ਼ ਦੀ ਹੈ । ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਅਕਸਰ ਖਾਲਸਾ ਏਡ ਨਾਲ ਮਿਲ ਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਹਨ ।