ਹਿਮਾਂਸ਼ੀ ਖੁਰਾਣਾ ਨੇ ਸ਼ਹੀਦ ਦੀ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਸੰਦੇਸ਼, ਕਿਹਾ ਫੋਕੇ ਬੰਬ ਬੰਦੂਕਾਂ ਵਾਲਿਆਂ ਨੂੰ ਫੂਕ ਛਕਾਉਣੀ ਬੰਦ ਕਰੋ
ਹਿਮਾਂਸ਼ੀ ਖੁਰਾਣਾ ਨੇ ਸ਼ਹੀਦ ਦੀ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਸੰਦੇਸ਼, ਕਿਹਾ ਫੋਕੇ ਬੰਬ ਬੰਦੂਕਾਂ ਵਾਲਿਆਂ ਨੂੰ ਫੂਕ ਛਕਾਉਣੀ ਬੰਦ ਕਰੋ : ਪੁਲਵਾਮਾ 'ਚ ਹੋਏ ਸੀਆਰਪੀਐਫ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਭਾਰਤ ਵਰਸ਼ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਸ਼ਹੀਦਾਂ ਦੀ ਸ਼ਹਾਦਤ ਨੂੰ ਹਰ ਕਿਸੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਿੱਥੇ ਬਾਲੀਵੁੱਡ ਦੇ ਸਿਤਾਰੇ ਸ਼ੋਸ਼ਲ ਮੀਡੀਆ 'ਤੇ ਹਮਲੇ ਦੀ ਨਿੰਦਾ ਕਰ ਰਹੇ ਹਨ ਅਤੇ ਆਪਣਾ ਗੁੱਸਾ ਦਿਖਾ ਰਹੇ ਹਨ ਉੱਥੇ ਹੀ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਸ਼ਹੀਦ ਫੌਜੀ ਦੀ ਤਸਵੀਰ ਸ਼ੇਅਰ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਹਿਮਾਂਸ਼ੀ ਖੁਰਾਣਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਬਾਬਾ ਜੀ ਚਰਨਾਂ 'ਚ ਜਗ੍ਹਾ ਦੇਣ ਪਰਮਾਤਮਾ ਨਾਲ ਮੇਲ ਆਤਮਾ ਨੂੰ ਸਕੂਨ ਬਖਸ਼ੇ, ਫੋਕੇ ਬੰਬ ਬੰਦੂਕਾਂ ਵਾਲਿਆਂ ਨੂੰ ਫੂਕ ਛਕਾਉਣੀ ਬੰਦ ਕਰੋ.....ਇਹ ਕੌਣ ਨੇ ਫਿਰ ??? RIP ਸ਼ਹੀਦ ਸੁਖਜਿੰਦਰ ਸਿੰਘ ਜੀ ਇਹਨਾਂ ਨੇ ਅਸਲ ਪੱਗ ਦਾ ਫਰਜ ਅਦਾ ਕੀਤਾ ਅਸੀਂ ਰਿਣੀ ਆ ਤੁਹਾਡੇ"। ਇਸ ਕੈਪਸ਼ਨ 'ਚ ਹਿਮਾਂਸ਼ੀ ਖੁਰਾਣਾ ਨੇ ਗੁੱਸਾ ਵੀ ਦਿਖਾਇਆ ਹੈ ਅਤੇ ਸ਼ਹੀਦ ਫੌਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ।
ਹੋਰ ਵੇਖੋ : ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪੰਜਾਬੀ ਇੰਡਸਟਰੀ ਸੋਕ ‘ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪੁਲਵਾਮਾ 'ਚ ਸ਼ਹੀਦ ਇੱਕ ਹੋਰ ਪੰਜਾਬ ਦੇ ਜਵਾਨ ਦੀ ਤਸਵੀਰ ਸ਼ੇਅਰ ਕਰਦਿਆਂ ਹਿਮਾਂਸ਼ੀ ਖੁਰਾਣਾ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦੱਸ ਦਈਏ ਪੁਲਵਾਮਾ ਅੱਤਵਾਦੀ ਹਮਲੇ 'ਚ 42 ਤੋਂ ਵੱਧ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਹਨ, ਜਿੰਨ੍ਹਾਂ 'ਚ ਪੰਜਾਬ ਦੇ 4 ਜਵਾਨ ਸਨ। ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਅਵੰਤੀਪੁਰਾ ਦੇ ਗੋਰੀਪੁਰਾ ਇਲਾਕੇ 'ਚ ਉਸ ਸਮੇਂ ਵੀਰਵਾਰ ਨੂੰ ਹਮਲਾ ਹੋਇਆ ਜਦੋਂ ਸੀਆਰਪੀਐਫ ਦਾ ਕਾਫਲਾ ਲੰਗ ਰਿਹਾ ਸੀ। ਸੀਆਰਪੀਐਫ ਕਾਫਲੇ 'ਤੇ 'ਚ ਕਰੀਬ 350 ਕਿੱਲੋ IED ਦਾ ਇਸਤੇਮਾਲ ਹੋਇਆ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ।