ਆਸਿਮ ਰਿਆਜ਼ ਦਾ ਬਰਥਡੇ ਮਨਾਉਂਦੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਤਸਵੀਰਾਂ ਕੀਤੀਆਂ ਸਾਂਝੀਆਂ
ਬੀਤੇ ਦਿਨ ਆਸਿਮ ਰਿਆਜ਼ (Asim Riaz) ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਹਿਮਾਂਸ਼ੀ ਖੁਰਾਣਾ (Himanshi Khurana ) ਵੀ ਆਸਿਮ ਰਿਆਜ਼ ਦਾ ਜਨਮ ਦਿਨ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆਈ । ਜਿਸ ਦਾ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਸਿਮ ਰਿਆਜ਼ ਦੇ ਨਾਲ ਉਸ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ ਨਵਾਂ ਗੀਤ ‘ਪਿੰਜਰਾ’ ਰਿਲੀਜ਼
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਆਈ ਸੀ ।
Image Source: Twitter
ਹੋਰ ਪੜ੍ਹੋ : ਬਿਨ੍ਹਾਂ ਵਜ੍ਹਾ ਟ੍ਰੋਲ ਕਰਨ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦੱਸਿਆ ਬ੍ਰੇਨਲੈੱਸ, ਕਿਹਾ ‘ਜੋ ਬੀਤ ਗਿਆ, ਉਹ ਬੀਤ ਗਿਆ’
ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸ ਜੋੜੀ ਦੀ ਕਾਫੀ ਚਰਚਾ ਹੁੰਦੀ ਰਹੀ ਹੈ ਅਤੇ ਇਸ ਜੋੜੀ ਨੇ ਕਈ ਗੀਤ ਕੱਢੇ ਹਨ । ਹਿਮਾਂਸ਼ੀ ਖੁਰਾਣਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।
image From instagram
ਉਹ ਹੁਣ ਤੱਕ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢ ਚੁੱਕੀ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ । ਹਿਮਾਂਸ਼ੀ ਖੁਰਾਣਾ ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ਗਿਰਧਾਰੀ ਲਾਲ ‘ਚ ਵੀ ਨਜ਼ਰ ਆਈ ਸੀ ।
View this post on Instagram