ਬਿਨ੍ਹਾਂ ਵਜ੍ਹਾ ਟ੍ਰੋਲ ਕਰਨ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦੱਸਿਆ ਬ੍ਰੇਨਲੈੱਸ, ਕਿਹਾ 'ਜੋ ਬੀਤ ਗਿਆ, ਉਹ ਬੀਤ ਗਿਆ’
ਹਿਮਾਂਸ਼ੀ ਖੁਰਾਣਾ (Himanshi Khurana )ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਬਿਨ੍ਹਾਂ ਵਜ੍ਹਾ ਉਸ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਪੋਸਟ ‘ਚ ਲਿਖਿਆ ਹੈ ਕਿ ਉਸ ਦੇ ਅਤੀਤ ਅਤੇ ਬੀਤੇ ਸਮੇਂ ਨੂੰ ਲੈ ਕੇ ਉਸ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ । ਹਿਮਾਂਸ਼ੀ ਖੁਰਾਣਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਚ ਲਿਖਿਆ ਹੈ ਕਿ ‘ਬਿੱਗ ਬੌਸ 13 ਤੋਂ ਬਾਅਦ ਮੈਂ ਕਿਸੇ ਦੇ ਖਿਲਾਫ ਵੀ ਬੋਲਣ ਤੋਂ ਪਰਹੇਜ਼ ਕੀਤਾ ਅਤੇ ਆਪਣੇ ਅਤੀਤ ਨਾਲ ਜੁੜੇ ਮਾਮਲਿਆਂ ‘ਤੇ ਚੁੱਪ ਰਹੀ ਹਾਂ।
Image Source: Twitter
ਹੋਰ ਪੜ੍ਹੋ : ਕੀ ਮੁੜ ਤੋਂ ਸ਼ੁਰੂ ਹੋਈ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਵਿਚਾਲੇ ਕੈਟ ਫਾਈਟ?
ਪਰ ਲੱਗਦਾ ਹੈ ਕਿ ਮੀਡੀਆ ਅਜੇ ਵੀ ਇਹ ਗੱਲ ਨਹੀਂ ਸਮਝ ਸਕਿਆ।ਉਹ ਬਾਰ-ਬਾਰ ਉਹੀ ਗੱਲਾਂ ਵਿਚਕਾਰ ਲੈ ਕੇ ਆ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ 'ਚ ਮੇਰੇ ਪ੍ਰਤੀ ਨਫ਼ਰਤ ਭਰ ਦਿੱਤੀ ਹੈ, ਨਾਲ ਹੀ ਮਾੜੀ ਸੋਚ ਵਾਲੇ ਟਰੋਲਾਂ ਨੂੰ ਵੀ ਗੱਲ ਕਰਨ ਦਾ ਮੌਕਾ ਦਿੱਤਾ ਹੈ’। ਹਿਮਾਂਸ਼ੀ ਖੁਰਾਨਾ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, ''ਮੈਂ ਫਿਰ ਤੋਂ 'ਬ੍ਰੇਨਲੈੱਸ' ਨੂੰ ਦੁਹਰਾਉਂਦੀ ਹਾਂ ਕਿਉਂਕਿ ਆਰਾਮ ਨਾਲ ਬੈਠ ਕੇ ਕਿਸੇ ਦੀ ਇਮੇਜ ਨੂੰ ਖਰਾਬ ਕਰਨਾ ਜ਼ਰੂਰੀ ਨਹੀਂ ਹੈ’ ।
Image Source: Twitter
ਹਿਮਾਂਸ਼ੀ ਖੁਰਾਣਾ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।
ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਸ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ।
— Himanshi khurana (@realhimanshi) April 19, 2022