ਹਿਮਾਂਸ਼ੀ ਖੁਰਾਣਾ ਏਅਰਪੋਰਟ ਦੀ ਵਿਵਸਥਾ ਤੋਂ ਹੋਈ ਪ੍ਰੇਸ਼ਾਨ, ਸਾਂਝੀ ਕੀਤੀ ਪੋਸਟ
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਏਅਰਪੋਰਟ ‘ਤੇ ਹੋਣ ਵਾਲੀ ਪ੍ਰੇਸ਼ਾਨੀ ਬਾਰੇ ਦੱਸਿਆ ਹੈ ।ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਏਅਰਪੋਰਟ ‘ਤੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ । ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ਹੈ ਕਿ' ਏਅਰ ਇੰਡੀਆ ਦੀ ਫਲਾਈਟ ਕਦੇ ਵੀ ਬੁੱਕ ਨਾ ਕਰੋ।
ਕਿਉਂਕਿ ਇਸ ‘ਚ ਸਫ਼ਰ ਕਰਨ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ‘ਚ ਸਫ਼ਰ ਕਰਨ ਵਾਲੇ ਆਮ ਲੋਕ ਚੀਕਦੇ ਚਿਲਾਉਂਦੇ ਵੇਖੇ ਜਾ ਸਕਦੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਨੇ ਏਅਰ ਇੰਡੀਆ ਦੇ ਸਟਾਫ ਦੀ ਕਾਰਜ ਸ਼ੈਲੀ ‘ਤੇ ਵੀ ਸਵਾਲ ਚੁੱਕੇ ਹਨ' ।
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਤਸਵੀਰ ਸਾਂਝੀ ਕਰਕੇ ਦੱਸਿਆ ‘ਫਿੱਟ ਤੇ ਫਾਈਨ ਹਾਂ’
ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਚੁੱਕਿਆ ਜਾਵੇ, ਜਿਨ੍ਹਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ ।
ਇਸ ਦੇ ਨਾਲ ਹੀ ਉਹ ਖੁਦ ਆਪਣੀ ਆਵਾਜ਼ ‘ਚ ਵੀ ਗੀਤ ਕੱਢ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
View this post on Instagram