ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ, ਲਿਖਿਆ ਭਾਵੁਕ ਸੰਦੇਸ਼
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ, ਲਿਖਿਆ ਭਾਵੁਕ ਸੰਦੇਸ਼ : ਭਾਰਤ ਪਾਕਿਸਤਾਨ 'ਚ ਵਿਚਕਾਰ ਵਧੇ ਤਣਾਅ ਦੇ ਚਲਦਿਆਂ ਦੋਹਾਂ ਦੇਸ਼ਾਂ 'ਚ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਐਲ.ਓ.ਸੀ.'ਤੇ ਦੋਨਾਂ ਪਾਸਿਆਂ ਤੋਂ ਹੋ ਰਹੀ ਗਹਿਮਾ ਗਹਿਮੀ ਦੇ ਚਲਦਿਆਂ ਭਾਰਤ ਦਾ ਫਾਈਟਰ ਪਲੇਨ ਪਾਕਿਸਤਾਨ 'ਚ ਕਰੈਸ਼ ਹੋ ਗਿਆ ਸੀ ਅਤੇ ਉਸ ਦਾ ਪਾਇਲਟ ਅਭਿਨੰਦਨ ਪਾਕਿਸਤਾਨ ਦੀ ਆਰਮੀ ਦੇ ਕਬਜ਼ੇ 'ਚ ਹੈ ਅਤੇ ਸਹੀ ਸਲਾਮਤ ਹੈ। ਹੁਣ ਭਾਰਤ ਸਰਕਾਰ ਨੂੰ ਦੇਸ਼ ਭਰ 'ਚ ਮੰਗ ਕੀਤੀ ਜਾ ਰਹੀ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਿਸ ਭਾਰਤ ਲਿਆਂਦਾ ਜਾਵੇ। ਇਸ ਨੂੰ ਲੈ ਕੇ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿਸ ਦੀ ਲੜੀ 'ਚ ਪੰਜਾਬ ਦੀ ਨਾਮਵਰ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਆਵਾਜ਼ ਬੁਲੰਦ ਕੀਤੀ ਹੈ।
ਉਹਨਾਂ ਦੇਸ਼ ਦੇ ਪ੍ਰਧਾਨਮੰਤਰੀ ਨੂੰ ਅਪੀਲ ਕਰਦਿਆਂ ਟਵੀਟ ਕੀਤਾ ਹੈ ਕਿ ''ਸਾਨੂੰ ਸਾਰਿਆਂ ਨੂੰ ਸ਼ਾਂਤੀ ਚਾਹੀਦੀ ਹੈ, ਮੈਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੀ ਹਾਂ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਿਸ ਲੈ ਆਓ, ਥੋੜੀ ਦੇਰੀ ਹੋ ਸਕਦੀ ਹੈ ਪਰ ਅਸੀਂ ਇੱਕ ਹੋਰ ਨਾਇਕ ਦੀ ਜਾਨ ਨਹੀਂ ਗਵਾ ਸਕਦੇ, ਇੱਕ ਹੋਰ ਜ਼ਿੰਦਗੀ ਨਹੀਂ ਗਵਾ ਸਕਦੇ, ਉਸ ਦੇ ਪਰਿਵਾਰ ਨੂੰ ਤਾਕਤ ਦੇਵੋ।"
We all need peace.. Requesting @narendramodi ji to bring back #commanderabhinanden asap.. we can give it back later.. But we should not lose another hero.. Another life.. Strength to his family#bringbackabhi
— Himanshi khurana (@realhimanshi) February 27, 2019
ਦੱਸ ਦਈਏ ਵਿੰਗ ਕਮਾਂਡਰ ਅਭਿਨੰਦਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਉਹ ਦੱਸ ਰਿਹਾ ਹੈ ਕਿ ਬਿਲਕੁਲ ਠੀਕ ਅਤੇ ਪਾਕਿਸਤਾਨ ਆਰਮੀ ਦੇ ਵਰਤਾਵ ਤੋਂ ਕਾਫੀ ਖੁਸ਼ ਹੈ। ਉਸ ਨੂੰ ਵਾਪਿਸ ਲਿਆਉਣ ਦੀ ਮੰਗ ਹੁਣ ਪੂਰੇ ਦੇਸ਼ 'ਚ ਜ਼ੋਰ ਫੜ ਰਹੀ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਦੋਨਾਂ ਦੇਸ਼ਾਂ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।