ਆਪਣੀ ਬਿਹਤਰੀਨ ਕਾਰਜ ਸ਼ੈਲੀ ਲਈ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਕੀਤੀ ਮੁਲਾਕਾਤ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੀਤੇ ਦਿਨ ਮਾਣਯੋਗ ਰਾਸ਼ਟਰਪਤੀ (President) ਦਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ । ਇਹ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ, ਕਿਉਂਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ (Sukhvinder Singh Sukhu) ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ ।
ਦੱਸ ਦਈਏ ਕਿ ਉਹ ਦਿੱਲੀ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਆਪਣੇ ਜੱਦੀ ਜ਼ਿਲੇ ‘ਚ ਵੀ ਜਾਣਗੇ । ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ 25 ਜਨਵਰੀ ਨੂੰ ਹਮੀਰਪੁਰ ਦੇ ਬਾਲ ਸਕੂਲ ‘ਚ ਸੂਬਾ ਪੱਧਰੀ ਪ੍ਰੋਗਰਾਮ ‘ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ।
ਹੋਰ ਪੜ੍ਹੋ : ਰਾਜਵੀਰ ਜਵੰਦਾ ਦੀ ਮੱਖਣ ਬਰਾੜ ਨੇ ਕੀਤੀ ਤਾਰੀਫ,ਕਿਹਾ ‘ਕਈਆਂ ਗਾਇਕਾਂ ਦਾ ਪਤਾ ਹੀ ਨਹੀਂ ਲੱਗਦਾ, ਮੂੰਹ ‘ਚ ਹੀ ਗਾਈ ਜਾਂਦੇ’
ਜਿਸ ਦੀਆਂ ਤਿਆਰੀਆਂ ਕਾਂਗਰਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੋਰ ਸ਼ੋਰ ਦੇ ਨਾਲ ਕੀਤੀਆਂ ਜਾ ਰਹੀਆਂ ਹਨ । ਮੁੱਖ ਮੰਤਰੀ ਦੇ ਜੱਦੀ ਇਲਾਕੇ ਦੇ ਲੋਕ ਵੀ ਉਨ੍ਹਾਂ ਨੂੰ ਮਿਲਣ ਦੇ ਲਈ ਪੱਬਾਂ ਭਾਰ ਹਨ । ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਆਪਣੇ ਸੇਵਾ ਭਾਵ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਕਾਰਜ ਸ਼ੈਲੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।
ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਨਰੇਸ਼ ਚੌਹਾਨ ਦੇ ਮੁਤਾਬਕ ‘ਇੱਕ ਦਿਨ ਮੁੱਖ ਮੰਤਰੀ ਕਿਸੇ ਮਾਮਲੇ ਨੂੰ ਲੈ ਕੇ ਕਾਨੂੰਨੀ ਸਕੱਤਰ ਦੇ ਨਾਲ ਸਲਾਹ ਕਰਨਾ ਚਾਹੁੰਦੇ ਸਨ, ਤਾਂ ਉਨ੍ਹਾਂ ਨੇ ਇਸ ਫਾਈਲ ‘ਤੇ ਰਾਇ ਲੈਣ ਦੇ ਲਈ ਉਸ ਨੂੰ ਰਾਤ ਸਾਢੇ ਗਿਆਰਾਂ ਵਜੇ ਬੁਲਾਇਆ ਸੀ'।ਜਿਸ ਤੋਂ ਸਪੱਸ਼ਟ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਮੁੱਖ ਮੰਤਰੀ ਕਿੰਨੀ ਤਨਦੇਹੀ ਦੇ ਨਾਲ ਨਿਭਾ ਰਹੇ ਹਨ ।