ਕੇ.ਐੱਲ ਰਾਹੁਲ-ਆਥੀਆ ਸ਼ੈੱਟੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਆਇਆ ਮਜ਼ੇਦਾਰ ਮੀਮਜ਼ ਦਾ ਹੜ੍ਹ

Reported by: PTC Punjabi Desk | Edited by: Lajwinder kaur  |  January 23rd 2023 03:59 PM |  Updated: January 23rd 2023 04:00 PM

ਕੇ.ਐੱਲ ਰਾਹੁਲ-ਆਥੀਆ ਸ਼ੈੱਟੀ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਆਇਆ ਮਜ਼ੇਦਾਰ ਮੀਮਜ਼ ਦਾ ਹੜ੍ਹ

KL Rahul, Athiya Shetty's wedding hilarious memes : ਭਾਰਤੀ ਕ੍ਰਿਕੇਟਰ ਕੇ.ਐੱਲ ਰਾਹੁਲ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅੱਜ ਯਾਨੀ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਅੱਜ ਸ਼ਾਮ 4 ਵਜੇ ਖੰਡਾਲਾ ਸਥਿਤ ਸੁਨੀਲ ਸ਼ੈਟੀ ਦੇ ਬੰਗਲੇ 'ਚ ਵਿਆਹ ਕਰਨ ਜਾ ਰਹੇ ਹਨ। ਦੋਵੇਂ ਸ਼ਾਮ 6:30 ਵਜੇ ਵਿਆਹ ਤੋਂ ਬਾਅਦ ਮੀਡੀਆ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਹੀ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਉਣਗੀਆਂ।

ਇੱਕ ਪਾਸੇ ਜਿੱਥੇ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਪ੍ਰਸ਼ੰਸਕ ਦੋਹਾਂ ਨੂੰ ਵਿਆਹ ਦੇ ਜੋੜੇ 'ਚ ਦੇਖਣ ਲਈ ਬੇਤਾਬ ਹਨ। ਦੂਜੇ ਪਾਸੇ ਕੁਝ ਲੋਕ ਆਥੀਆ ਤੇ ਕੇ.ਐੱਲ ਰਾਹੁਲ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਮੀਮਜ਼ ਸ਼ੇਅਰ ਕਰਕੇ ਖੂਬ ਹਸਾ ਰਹੇ ਹਨ।

image source: twitter

ਹੋਰ ਪੜ੍ਹੋ : ਲੰਡਨ ਠੁਮਕਦਾ' ਗੀਤ 'ਤੇ ਇਨ੍ਹਾਂ 4 ਨੇਪਾਲੀ ਕੁੜੀਆਂ ਨੇ ਕੀਤਾ ਜ਼ਬਰਦਸਤ ਡਾਂਸ; ਸੋਸ਼ਲ ਮੀਡੀਆ ‘ਤੇ ਛਾਇਆ ਇਹ ਵੀਡੀਓ

inside image of viral kohli dg wala image source: twitter

ਇੱਕ ਮੀਮਬਾਜ਼ ਨੇ ਦੱਸਿਆ, ਜੇਕਰ ਆਥੀਆ ਸ਼ੈੱਟੀ ਅਤੇ ਕੇ.ਐੱਲ ਰਾਹੁਲ ਦੇ ਵਿਆਹ ਦੀ ਤਿਆਰੀ ਦੀ ਜ਼ਿੰਮੇਵਾਰੀ ਕ੍ਰਿਕੇਟਰਾਂ ਨੂੰ ਦਿੱਤੀ ਜਾਂਦੀ ਤਾਂ ਕਿਸ ਕ੍ਰਿਕੇਟਰ ਕੋਲ ਕਿਹੜਾ ਵਿਭਾਗ ਹੋਣਾ ਸੀ। ਮੀਮ ਦੇ ਮੁਤਾਬਕ, ਵਿਰਾਟ ਕੋਹਲੀ ਨੂੰ ਡੀਜੇ, ਸੰਗੀਤ ਅਤੇ ਡਾਂਸ ਦੀ ਜ਼ਿੰਮੇਵਾਰੀ ਹੋਣੀ ਸੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਖਾਣੇ  ਵਾਲਾ ਵਿਭਾਗ ਦਿੱਤਾ ਜਾਣਾ ਸੀ। ਫੋਟੋ ਅਤੇ ਵੀਡੀਓਗ੍ਰਾਫੀ ਦਾ ਕੰਮ ਯੁਜਵੇਂਦਰ ਚਾਹਲ ਨੂੰ ਦਿੱਤਾ ਜਾਂਦਾ। ਇਸ ਦੇ ਨਾਲ ਹੀ ਰਵੀ ਸ਼ਾਸਤਰੀ ਨੂੰ ਦੋਸਤਾਂ ਅਤੇ ਪਰਿਵਾਰ ਵਾਲਿਆਂ ਲਈ ਪੀਣ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ।

image source: twitter

ਇਸ ਦੇ ਨਾਲ ਹੀ ਇੱਕ ਹੋਰ ਮੀਮਬਾਜ਼ ਨੇ ਦੱਸਿਆ ਕਿ ਕਿਵੇਂ ਸੁਨੀਲ ਅਤੇ ਆਥੀਆ ਸ਼ੈੱਟੀ ਕੇਐਲ ਰਾਹੁਲ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਗੱਲ ਨੂੰ ਸਮਝਾਉਣ ਲਈ ਮਿਮਬਾਜ਼ ਨੇ ਅਜੇ ਦੇਵਗਨ ਅਤੇ ਤੱਬੂ 'ਤੇ ਫਿਲਮਾਇਆ ਗੀਤ 'ਆਈਏ ਆਪਕਾ ਇੰਤੇਜ਼ਾਰ ਥਾ' ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੇ.ਐੱਲ ਰਾਹੁਲ ਦੁਲਹਾ ਬਣਿਆ ਨਜ਼ਰ ਆ ਰਿਹਾ ਹੈ ਤੇ ਆਥੀਆ ਦੁਲਹਣ ਬਣੀ ਨਜ਼ਰ ਆ ਰਹੀ ਹੈ। ਇਹ ਤਸਵੀਰ ਆਥੀਆ ਸ਼ੈੱਟੀ ਦੀ ਫ਼ਿਲਮ ਮੋਤੀਚੂਰ ਚਕਨਾਚੂਰ ਦੇ ਪੋਸਟਰ ਦੀ ਹੀ ਹੈ। ਜਿਸ ਵਿੱਚ ਨਵਾਜ਼ੂਦੀਨ ਸਿੱਦੀਕੀ ਦੀ ਥਾਂ ਐਡਿਟ ਕਰਕੇ ਕੇ.ਐੱਲ ਰਾਹੁਲ ਦੇ ਚਿਹਰੇ ਨੂੰ ਫਿੱਟ ਕੀਤਾ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network