ਫਿਲਮ 'ਹਾਈ ਐਂਡ ਯਾਰੀਆਂ' ਦਾ ਟਾਈਟਲ ਟਰੈਕ ਰਣਜੀਤ ਬਾਵਾ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ
ਫਿਲਮ 'ਹਾਈ ਐਂਡ ਯਾਰੀਆਂ' ਦਾ ਟਾਈਟਲ ਟਰੈਕ ਰਣਜੀਤ ਬਾਵਾ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ : ਜੱਸੀ ਗਿੱਲ ਰਣਜੀਤ ਬਾਵਾ ਅਤੇ ਨਿੰਜਾ ਦੀ ਫਿਲਮ ਹਾਈ ਐਂਡ ਯਾਰੀਆਂ ਦਾ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਨੂੰ ਆਵਾਜ਼ ਦਿੱਤੀ ਹੈ ਰਣਜੀਤ ਬਾਵਾ ਨੇ ਜਿਹੜੇ ਫਿਲਮ 'ਚ ਵੀ ਮੁੱਖ ਭੂਮਿਕਾ 'ਚ ਹਨ। ਗਾਣੇ ਦਾ ਨਾਮ ਹੈ ਐਂਡ ਯਾਰੀਆਂ ਜਿਸ ਦੇ ਬੋਲ ਲਿਖੇ ਹਨ ਬੱਬੂ ਨੇ। ਗਾਣੇ ਦਾ ਮਿਊਜ਼ਿਕ ਦਿੱਤਾ ਹੈ ਮਿਊਜ਼ਿਕਲ ਡੌਕਟਰਜ਼ ਨੇ। ਫਿਲਮ ਦੇ ਇਸ ਗੀਤ 'ਚ ਨਿੰਜਾ ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਫਿਲਮ ਹਾਈ ਐਂਡ ਯਾਰੀਆਂ 22 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ ‘ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਫੀਮੇਲ ਲੀਡ ਰੋਲ ‘ਚ ਨਜ਼ਰ ਆਉਣਗੇ।ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੰਦੀਪ ਬੰਸਲ , ਦਿਨੇਸ਼ ਔਲਖ , ਬਲਵਿੰਦਰ ਕੋਹਲੀ ਅਤੇ ਪੰਕਜ ਬੱਤਰਾ।
ਹੋਰ ਵੇਖੋ : ਰਣਜੀਤ ਬਾਵਾ ਦੀ ਨਵੀਂ ਐਲਬਮ ‘ਮੇਰੇ ਲੋਕ ਗੀਤ’ ਚ ਮਿਲੇਗਾ ਪੂਰਾ ਪੈਕੇਜ , ਦੇਖੋ ਵੀਡੀਓ
ਹਾਈਐਂਡ ਯਾਰੀਆਂ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇ ਗੁਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ। ਪੰਕਜ ਬੱਤਰਾ ਵੱਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ। ਦੇਖਣਾ ਹੋਵੇਗਾ ਰਣਜੀਤ ਬਾਵਾ ਜੱਸੀ ਗਿੱਲ ਅਤੇ ਨਿੰਜਾ ਦੀਆਂ ਹਾਈ ਐਂਡ ਯਾਰੀਆਂ ਦਰਸ਼ਕਾਂ ਨੂੰ ਕਿੰਨਾ ਕੁ ਪਸੰਦ ਆਉਂਦੀਆਂ ਹਨ।