ਮਨੋਰੰਜਨ ਜਗਤ ਦੇ ਇਨ੍ਹਾਂ ਸਿਤਾਰਿਆਂ ਨੂੰ ਵੱਧਦੇ ਵਜ਼ਨ ਕਾਰਨ ਕੀਤਾ ਗਿਆ ਟ੍ਰੋਲ
ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ‘ਚ ਅਦਾਕਾਰਾਂ (Actors) ਨੂੰ ਅਕਸਰ ਵੱਧਦੇ ਭਾਰ ਕਾਰਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ । ਅੱਜ ਅਸੀਂ ਤੁਹਾਨੂੰ ਕੁਝ ਹੀਰੋਇਨਾਂ ਅਤੇ ਮਾਡਲਸ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੂੰ ਵੱਧਦੇ ਭਾਰ (over weight) ਦੇ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਹੈ ।ਇਸ ‘ਚ ਕਈ ਹੀਰੋਇਨਾਂ ਸ਼ਾਮਿਲ ਹਨ, ਸ਼ੁਰੂਆਤ ਕਰਦੇ ਹਾਂ ਰੁਬੀਨਾ ਦਿਲੈਕ ਤੋਂ । ਜਿਸ ਨੇ ਆਪਣੀਆਂ ਅਦਾਵਾਂ ਦੇ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਲਿਆ ਹੈ । ਹਾਲ ਹੀ ‘ਚ ਉਸ ਦੀਆਂ ਤਸਵੀਰਾਂ ਨੂੰ ਲੈ ਕੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ ।
ਹੋਰ ਪੜ੍ਹੋ : ਰੁਬੀਨਾ ਦਿਲੈਕ ਨੇ ਸਾਂਝੀ ਕੀਤੀ ਆਪਣੀ ਡਾਂਸ ਵੀਡੀਓ, ਫੈਨਜ਼ ਨੂੰ ਆ ਰਹੀ ਪਸੰਦ
ਜਿਸ ਤੋਂ ਬਾਅਦ ਅਦਾਕਾਰਾ ਨੇ ਵੀ ਇਸ ‘ਤੇ ਆਪਣਾ ਜਵਾਬ ਦਿੱਤਾ ਹੈ । ਉਸ ਨੇ ਕਿਹਾ ਕਿ ਵੱਧਦੇ ਭਾਰ ਨੂੰ ਲੈ ਕੇ ਉਸ ਨੂੰ ਨਫਰਤ ਭਰੇ ਸੁਨੇਹੇ ਅਤੇ ਮੇਲ ਆ ਰਹੇ ਹਨ । ਜਿਸ ਨੂੰ ਲੈ ਕੇ ਉਹ ਬਹੁਤ ਨਿਰਾਸ਼ ਹੈ । ‘ਠੀਕ ਹੈ ਮੈਂ ਸੱਚਮੁਚ ਬਹੁਤ ਨਿਰਾਸ਼ ਹਾਂ ਕਿ ਤੁਹਾਡੇ ਲਈ ਮੇਰੀ ਸਰੀਰਕ ਦਿੱਖ, ਮੇਰੀ ਪ੍ਰਤਿਭਾ ਅਤੇ ਮੇਰੇ ਕੰਮ ਪ੍ਰਤੀ ਮੇਰੀ ਵਚਨਬੱਧਤ ਨਾਲੋ ਕਿਤੇ ਜ਼ਿਆਦਾ ਮਹੱਤਵਪੂਰਨ ਹੈ’।
ਸਸੁਰਾਲ ਸਿਮਰ ਕਾ ਅਦਾਕਾਰਾ ਦੀਪਿਕਾ ਕੱਕੜ ਵੀ ਪਿਛਲੇ ਦਿਨੀਂ ਆਪਣੇ ਵੱਧਦੇ ਵਜ਼ਨ ਨੂੰ ਲੈ ਕੇ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੀ ਹੈ । ਸਸੁਰਾਲ ਸਿਮਰ ਕਾ ਫੇਮ ਅਦਾਕਾਰਾ ਦੀਪਿਕਾ ਕੱਕੜ ਵੀ ਪਿਛਲੇ ਦਿਨੀਂ ਬੌਡੀ ਸ਼ੇਮਿੰਗ ਦਾ ਸਾਹਮਣਾ ਕਰ ਚੁੱਕੀ ਹੈ । ਹਾਲਾਂਕਿ ਉਸ ਨੇ ਇੱਕ ਇੰਟਰਵਿਊ ‘ਚ ਸਪੱਸ਼ਟ ਕੀਤਾ ਸੀ ਕਿ ਉਸ ਦੀ ਚਮੜੀ ਮੋਟੀ ਹੈ, ਪਰ ਉਹ ਟਿੱਪਣੀਆਂ ਤੋਂ ਪ੍ਰੇਸ਼ਾਨ ਨਹੀਂ ਹੈ ।
Image Source: Twitter
ਇਸ ਤੋਂ ਇਲਾਵਾ ਜੇ ਗੱਲ ਕਰੀਏ ਮਾਹੀ ਵਿੱਜ ਦੀ ਤਾਂ ਉਹ ਵੀ ਮੋਟਾਪੇ ਕਾਰਨ ਕਾਫੀ ਗੱਲਾਂ ਸਹਿਣ ਕਰ ਚੁੱਕੀ ਹੈ । ਟ੍ਰੋਲਰਸ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਕਿਹਾ ਸੀ ਕਿ ‘ਕੀ ਤੁਹਾਡੀ ਮਾਂ ਤੁਹਾਡੇ ਵਰਗੇ ਬੇਵਕੂਫ ਨੂੰ ਜਨਮ ਦੇਣ ਤੋਂ ਬਾਅਦ ਪਤਲੀ ਸੀ’।ਇਸ ਤੋਂ ਇਲਾਵਾ ਦਿਵਿਆਂਕਾ ਤ੍ਰਿਪਾਠੀ ਨੇ ਵੀ ਟੋ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਸੀ। ਉਸ ਨੂੰ ਵੱਧਦੇ ਵਜ਼ਨ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ।
ਹੋਰ ਪੜ੍ਹੋ : ਅਦਾਕਾਰ ਰਾਣਾ ਜੰਗ ਬਹਾਦੁਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿਉਂ ਹੋਈ ਕਾਰਵਾਈ
ਬਿੱਗ ਬੌਸ ਫੇਮ ਪਾਰਸ ਛਾਬੜਾ ਨੂੰ ਆਪਣੇ ਵੱਧਦੇ ਹੋਏ ਵਜ਼ਨ ਦੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਪਰ ਉਸ ਨੇ ਭਾਰ ਵੱਧਣ ਦਾ ਕਾਰਨ ਟੈਨਸ਼ਨ ਨੂੰ ਦੂਰ ਕਰਨ ਖਾਧੀਆ ਜਾਣ ਵਾਲੀਆਂ ਗੋਲੀਆਂ ਅਤੇ ਲਾਕਡਾਊਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ।
Image Source: Twitter
ਇਸ ਤੋਂ ਇਲਾਵਾ ਉਸ ਦੀ ਪ੍ਰੇਮਿਕਾ ਮਾਹਿਰਾ ਸ਼ਰਮਾ ਨੂੰ ਵੀ ਭਾਰ ਵੱਧਣ ਦੇ ਲਈ ਟ੍ਰੋਲ ਕੀਤਾ ਗਿਆ ਸੀ । ਮਾਹਿਰਾ ਨੂੰ ਇੱਕ ਇੰਟਰਵਿਊ ‘ਚ ਉਸ ਦੇ ਵੱਧਦੇ ਭਾਰ ਦੇ ਬਾਰੇ ਸਵਾਲ ਪੁੱਛਿਆ ਗਿਆ ਸੀ । ਜਿਸ ਤੋਂ ਬਾਅਦ ਉਹ ਇੰਟਰਵਿਊ ਚੋਂ ਹੀ ਬਾਹਰ ਚਲੀ ਗਈ ਸੀ । ਹਿਮਾਂਸ਼ੀ ਖੁਰਾਣਾ ਨੂੰ ਵੀ ਕਈ ਵਾਰ ਵੱਧਦੇ ਵਜ਼ਨ ਕਾਰਨ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ ।ਪਰ ਉਸ ਨੇ ਅਕਸਰ ਇਨ੍ਹਾਂ ਟ੍ਰੋਲਰਸ ਵੱਲ ਧਿਆਨ ਨਹੀਂ ਦਿੱਤਾ ।