ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ-2' ਤੁਸੀਂ ਵੀ ਕਰ ਸਕਦੇ ਹੋ ਕੰਮ, ਦੇਖੋ ਕਿਸ ਤਰ੍ਹਾਂ 

Reported by: PTC Punjabi Desk | Edited by: Rupinder Kaler  |  December 01st 2018 10:55 AM |  Updated: December 01st 2018 10:55 AM

ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ-2' ਤੁਸੀਂ ਵੀ ਕਰ ਸਕਦੇ ਹੋ ਕੰਮ, ਦੇਖੋ ਕਿਸ ਤਰ੍ਹਾਂ 

ਕਾਮਯਾਬੀ ਦੀਆਂ ਬੁਲੰਦੀਆਂ ਤੇ ਪਹੁੰਚੇ ਫਿਲਮ ਡਾਇਰੈਕਟਰ, ਐਕਟਰ ਤੇ ਗਾਇਕ ਗਿੱਪੀ ਗਰੇਵਾਲ ਪੰਜਾਬੀ ਫਿਲਮ 'ਅਰਦਾਸ' ਦਾ ਸੀਕਵਲ 'ਅਰਦਾਸ-2' ਬਣਾ ਰਹੇ ਹਨ । ਇਸ ਫਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਹੈ । ਗਿੱਪੀ ਮੁਤਾਬਿਕ ਇਸ ਫਿਲਮ ਵਿੱਚ ਵੀ ਅਰਦਾਸ ਫਿਲਮ ਵਾਂਗ ਵੱਖ ਵੱਖ ਲੋਕਾਂ ਦੀਆਂ ਵੱਖ ਵੱਖ ਕਹਾਣੀਆਂ ਹੋਣਗੀਆਂ । ਇਹ ਫਿਲਮ ਸਾਲ 2019 ਵਿੱਚ ਰਿਲੀਜ਼ ਹੋਵੇਗੀ ਜਿਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਦਿੱਤੀ ਹੈ ।

ਹੋਰ ਵੇਖੋ :ਕਪਿਲ ਸ਼ਰਮਾ ਦੀ ਬੈਚਲਰ ਪਾਰਟੀ ‘ਚ ਹੋਇਆ ਹੰਗਾਮਾ ,ਢੋਲ ਦੇ ਡਗੇ ‘ਤੇ ਪਿਆ ਭੰਗੜਾ ,ਵੇਖੋ ਵੀਡਿਓ

  1. gippy grewal manje bistre 2 release date 12 april 2019

ਪਰ ਇਸ ਦੇ ਨਾਲ ਹੀ ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਐਲਾਨ ਵੀ ਕੀਤਾ ਹੈ ।ਗਿੱਪੀ ਨੂੰ ਇਸ ਫਿਲਮ ਲਈ ਕੁਝ ਨਵੇਂ ਕਲਾਕਾਰਾਂ ਦੀ ਜ਼ਰੂਰਤ ਹੈ । ਜੇਕਰ ਕੋਈ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਹ ਇਸ ਲਈ ਆਡੀਸ਼ਨ ਦੇ ਸਕਦਾ ਹੈ । ਗਿੱਪੀ ਨੇ ਇਸ ਆਡੀਸ਼ਨ ਦਾ ਪੋਸਟਰ ਵੀ ਜਾਰੀ ਕੀਤਾ ਹੈ । ਇਸ ਪੋਸਟਰ ਤੇ ਦਿੱਤੇ ਹੋਏ ਨੰਬਰ ਤੇ ਨਵੇਂ ਕਲਾਕਾਰ ਫੋਨ ਕਰਕੇ ਆਡੀਸ਼ਨ ਲਈ ਟਾਈਮ ਲੈ ਸਕਦੇ ਹਨ ।

ਹੋਰ ਵੇਖੋ :ਸਾਰਾਗੁਰਪਾਲ ਨੂੰ ਅੱਖ ਮਾਰ ਗਿਆ ਡੱਡੂ, ਦੇਖੋ ਵੀਡਿਓ

https://www.instagram.com/p/Bq01czKnkrC/?utm_source=ig_embed

ਸਾਲ 2016  ਨੂੰ ਰਿਲੀਜ਼ ਹੋਈ ਅਰਦਾਸ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਫਿਲਮ ਵਿੱਚ ਵੀ ਕਈ ਕਹਾਣੀਆਂ ਨੂੰ ਬਿਆਨ ਕੀਤਾ ਗਿਆ ਸੀ । ਇਸ ਫਿਲਮ ਵਿੱਚ ਪੰਜਾਬ ਦੇ ਲੋਕਾਂ ਨਾਲ ਜੁੜੇ ਕਈ ਮਸਲਿਆਂ ਨੂੰ ਉਠਾਇਆ ਗਿਆ ਸੀ । ਇਸ ਵਾਰ ਗਿੱਪੀ ਅਰਦਾਸ-2 ਵਿੱਚ ਕੀ ਨਵਾਂ ਲੈ ਕੇ ਆਉਂਦੇ ਹਨ ਇਹ ਦੇਖਣਾ ਹੋਵੇਗਾ ।

ਹੋਰ ਵੇਖੋ :ਇਸ ਤਰ੍ਹਾਂ ਦਾ ਹੈ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ, ਤੁਸੀਂ ਵੀ ਦੇਖੋ ਤਸਵੀਰਾਂ

https://www.youtube.com/watch?v=Wm73yx3Qq20


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network