'ਕਬੀਰ ਸਿੰਘ' ਦੇ ਸੈੱਟ 'ਤੇ ਕਿਆਰਾ ਅਡਵਾਨੀ ਦਾ ਕਿਉਂ ਕੀਤਾ ਸੀ ਸ਼ਾਹਿਦ ਕਪੂਰ ਨੂੰ ਥੱਪੜ ਮਾਰਨ ਦਾ ਮਨ, ਜਾਣੋ
Bollywood Actress Kiara Advani felt like slapping Shahid Kapoor for making her wait 8 hours on Movie Kabir Singh set: ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਕਰਨ ਜੌਹਰ ਦੇ ਹੋਸਟ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 7 ਵਿੱਚ ਇਕੱਠੇ ਨਜ਼ਰ ਆਉਣਗੇ। ਬਲਾਕਬਸਟਰ ਫਿਲਮ 'ਕਬੀਰ ਸਿੰਘ' ਦੀ ਇਹ ਜੋੜੀ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਹੋਵੇਗੀ ਅਤੇ ਆਉਣ ਵਾਲੇ ਐਪੀਸੋਡ 'ਚ ਕਿਆਰਾ ਅਡਵਾਨੀ ਵੀ ਇਹ ਦੱਸਦੇ ਹੋਏ ਨਜ਼ਰ ਆਵੇਗੀ ਕਿ ਕਬੀਰ ਸਿੰਘ ਦੇ ਸੈੱਟ 'ਤੇ ਉਸ ਨੂੰ 8-8 ਘੰਟੇ ਤੱਕ ਸ਼ਾਹਿਦ ਦਾ ਇੰਤਜ਼ਾਰ ਕਿਉਂ ਕਰਨਾ ਪਿਆ।
Image Source: Twitter
ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਕੈਂਡਲ ਮਾਰਚ ਦਾ ਦਿੱਤਾ ਸੱਦਾ
ਕਿਆਰਾ ਅਡਵਾਨੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਦਿਮਾਗ ਵਿੱਚ ਸ਼ਾਹਿਦ ਕਪੂਰ ਨੂੰ ਥੱਪੜ ਮਾਰ ਰਹੀ ਸੀ ਕਿਉਂਕਿ ਉਸ ਨੂੰ ਉਸ ਦਾ ਇੰਤਜ਼ਾਰ ਕਰਨਾ ਪਿਆ।
Image Source: Twitter
ਘਟਨਾ ਨੂੰ ਯਾਦ ਕਰਦੇ ਹੋਏ ਕਿਆਰਾ ਅਡਵਾਨੀ ਨੇ ਕਿਹਾ, 'ਮੈਂ ਸ਼ੂਟਿੰਗ ਦੇ ਤੀਜੇ ਜਾਂ ਚੌਥੇ ਦਿਨ ਸੀ ਅਤੇ ਮੈਨੂੰ 8 ਘੰਟੇ ਇੰਤਜ਼ਾਰ ਕਰਨਾ ਪਿਆ ਕਿਉਂਕਿ ਇਸ ਗੱਲ 'ਤੇ ਚਰਚਾ ਸੀ ਕਿ ਸ਼ਾਹਿਦ ਅਗਲੇ ਸੀਨ 'ਚ ਕਿਹੜੀ ਜੁੱਤੀ ਪਹਿਨਣਗੇ।'
Image Source: Twitter
ਕਰਨ ਜੌਹਰ ਨੇ ਤੁਰੰਤ ਕਿਆਰਾ ਦੀ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਮੇਰੇ ਨਾਲ ਅਜਿਹਾ ਕੀਤਾ ਗਿਆ ਹੁੰਦਾ ਤਾਂ ਮੈਂ ਵੀ ਆਪਣੇ ਮਨ 'ਚ ਇਸ ਨੂੰ ਥੱਪੜ ਮਾਰ ਰਿਹਾ ਹੁੰਦਾ। ਜੇ ਗੱਲ ਕਰੀਏ ਕਿਆਰਾ ਤੇ ਸ਼ਾਹਿਦ ਦੀ ਕਬੀਰ ਸਿੰਘ ਦੀ ਤਾਂ ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ।
View this post on Instagram