ਜਦੋਂ ਕੈਟਰੀਨਾ ਕੈਫ ਨੂੰ ਨਹੀਂ ਆਉਂਦੀ ਨੀਂਦ ਤਾਂ ਵਿੱਕੀ ਕੌਸ਼ਲ ਕਰਦੇ ਹਨ ਇਹ ਕੰਮ, ਪੜ੍ਹੋ ਪੂਰੀ ਖ਼ਬਰ
ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਇਨ੍ਹੀਂ ਦਿਨੀਂ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ । ਬੀਤੇ ਦਿਨੀਂ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ਜਿਸ ‘ਚ ਉਸ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੂੰ ਫ਼ਿਲਮਾਂ ‘ਚ ਆਉਣ ਦੇ ਲਈ ਸੰਘਰਸ਼ ਕਰਨਾ ਪਿਆ ਸੀ ।
Image Source : Instagram
ਹੋਰ ਪੜ੍ਹੋ : ਨੇਹਾ ਕੱਕੜ ਇਸ ਤਰ੍ਹਾਂ ਦਿਵਿਆਂਗ ਵਿਅਕਤੀ ਦੀ ਮਦਦ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਕਈ ਵਾਰ ਡਾਇਰੈਕਟਰਸ ਦੇ ਵੱਲੋਂ ਉਸ ਨੂੰ ਕਈ ਗੱਲਾਂ ਸੁਣਨ ਨੂੰ ਮਿਲੀਆਂ ਸਨ । ਇਸੇ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੇ ਪਤੀ ਅਤੇ ਅਦਾਕਾਰ ਵਿੱਕੀ ਕੌਸ਼ਲ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ ਹਨ । ਕੈਟਰੀਨਾ ਨੇ ਵਿੱਕੀ ਕੌਸ਼ਲ ਦੀਆਂ ਪਿਆਰੀਆਂ ਅਤੇ ਤੰਗ ਕਰਨ ਵਾਲੀਆਂ ਆਦਤਾਂ ਦੇ ਬਾਰੇ ਗੱਲਬਾਤ ਕੀਤੀ ।
Image Source :Instagram
ਹੋਰ ਪੜ੍ਹੋ : ਨੀਰੂ ਬਾਜਵਾ ਜੀਜੇ ਦੀ ਪੱਗ ‘ਤੇ ਕਲਗੀ ਸਜਾਉਂਦੀ ਆਈ ਨਜ਼ਰ, ਵੇਖੋ ਤਸਵੀਰਾਂ
ਕੈਟਰੀਨਾ ਕੈਫ ਨੇ ਦੱਸਿਆ ਕਿ ਵਿੱਕੀ ਕੌਸ਼ਲ ਇੱਕ ਵਧੀਆ ਡਾਂਸਰ ਹੋਣ ਦੇ ਨਾਲ-ਨਾਲ ਇੱਕ ਵਧੀਆ ਗਾਇਕ ਵੀ ਹੈ । ਉਹ ਬਹੁਤ ਵਧੀਆ ਡਾਂਸ ਕਰਦਾ ਹੈ ਅਤੇ ਡਾਂਸ ਕਰਨ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ । ਅਦਾਕਾਰਾ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਨੀਂਦ ਨਹੀਂ ਆਉਂਦੀ ਤਾਂ ਵਿੱਕੀ ਕੌਸ਼ਲ ਉਸ ਦੇ ਲਈ ਗੀਤ ਗਾਉਂਦਾ ਹੈ ।ਵਿੱਕੀ ਕੌਸ਼ਲ ਦੀਆਂ ਹੋਰ ਕਈ ਆਦਤਾਂ ਬਾਰੇ ਵੀ ਅਦਾਕਾਰਾ ਨੇ ਖੁਲਾਸਾ ਕੀਤਾ ਹੈ ।
Image Source : Instagram
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ ਸੀ, ਪਰ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਸਨ । ਵਿੱਕੀ ਕੌਸ਼ਲ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਹੈ, ਜਦੋਂਕਿ ਕੈਟਰੀਨਾ ਵਿਦੇਸ਼ ਦੀ ਰਹਿਣ ਵਾਲੀ ਹੈ ।
View this post on Instagram