ਬਾਕਸ ਆਫ਼ਿਸ 'ਤੇ ਬਾਲੀਵੁੱਡ ਫ਼ਿਲਮਾਂ ਫਲਾਪ ਹੋਣ ਨੂੰ ਲੈ ਕੇ ਰਾਕੇਸ਼ ਰੌਸ਼ਨ ਨੇ ਦਿੱਤਾ ਬਿਆਨ, ਜਾਣੋ ਕੀ ਕਿਹਾ
Rakesh Roshan on Flop Films: ਆਏ ਦਿਨ ਸੋਸ਼ਲ ਮੀਡੀਆ 'ਤੇ ਬਾਈਕਾਟ ਬਾਲੀਵੁੱਡ ਟ੍ਰੈਂਡ ਕਰ ਰਿਹਾ ਹੈ। ਇਸ ਦੇ ਚੱਲਦੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਹਨ। ਹੁਣ ਫ਼ਿਲਮ ਨਿਰਮਾਤਾ ਰਾਕੇਸ਼ ਰੌਸ਼ਨ ਨੇ ਹਾਲ ਹੀ 'ਚ ਬਾਕਸ ਆਫਿਸ 'ਤੇ ਫਲਾਪ ਹੋ ਰਹੀ ਫ਼ਿਲਮਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਰਾਕੇਸ਼ ਰੌਸ਼ਨ ਨੇ ਨਾਂ ਮਹਿਜ਼ ਫਿਲਮਾਂ 'ਤੇ ਸਵਾਲ ਚੁੱਕਿਆ ਹੈ ਬਲਕਿ ਫਿਲਮਾਂ ਦੇ ਗੀਤਾਂ ਬਾਰੇ ਵੀ ਆਪਣੇ ਵਿਚਾਰ ਰੱਖੇ ਹਨ।
Image Source :Instagram
ਇੱਕ ਮੀਡੀਆ ਹਾਊਸ ਨਾਲ ਹਾਲ ਵਿੱਚ ਦਿੱਤੇ ਗਏ ਆਪਣੇ ਇੰਟਰਵਿਊ ਦੌਰਾਨ ਰਾਕੇਸ਼ ਰੌਸ਼ਨ ਨੇ ਬਾਈਕਾਟ ਬਾਲੀਵੁੱਡ ਤੇ ਬਾਕਸ ਆਫਿਸ ਉੱਤੇ ਬਾਲੀਵੁੱਡ ਫ਼ਿਲਮਾਂ ਦੇ ਫਲਾਪ ਹੋਣ ਬਾਰੇ ਗੱਲ ਕੀਤੀ। ਰਾਕੇਸ਼ ਰੌਸ਼ਨ ਨੇ ਆਪਣੇ ਬਿਆਨ ਦੇ ਵਿੱਚ ਕਿਹਾ, "ਮੌਜੂਦਾ ਸਮੇਂ ਵਿੱਚ ਜੋ ਫ਼ਿਲਮਾਂ ਬਣ ਰਹੀਆਂ ਹਨ, ਦਰਸ਼ਕ ਇਸ ਨਾਲ ਖ਼ੁਦ ਨੂੰ ਕਨੈਕਟ ਨਹੀਂ ਕਰ ਪਾਉਂਦੇ। ਫਿਲਮਾਂ ਲਈ ਅਜਿਹੇ ਕਾਨਸੈਪਟ ਚੁਣੇ ਜਾ ਰਹੇ ਹਨ, ਜਿਸ ਨੂੰ ਬਹੁਤ ਘੱਟ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਜਦੋਂ ਕਿ ਬਹੁਤ ਸਾਰੇ ਦਰਸ਼ਕ ਆਪਣੇ ਆਪ ਨੂੰ ਉਸ ਨਾਲ ਜੋੜਨ ਦੇ ਯੋਗ ਨਹੀਂ ਹਨ।
Image Source :Instagram
ਰਾਕੇਸ਼ ਰੌਸ਼ਨ ਨੇ ਅੱਗੇ ਕਿਹਾ ਕਿ ਫਿਲਮਾਂ ਨੂੰ ਸਫਲ ਬਣਾਉਣ ਵਿੱਚ ਗੀਤਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਪਰ ਅੱਜਕੱਲ੍ਹ ਗੀਤ ਜਾਂ ਤਾਂ ਬੈਕਗਰਾਊਂਡ ਵਿੱਚ ਜਾਂ ਸ਼ੁਰੂ ਵਿੱਚ ਹੀ ਚੱਲ ਰਹੇ ਹਨ। ਤੁਸੀਂ ਗੀਤਾਂ ਨਾਲ ਹੀਰੇ ਨੂੰ ਯਾਦ ਰੱਖਦੇ ਹੋ। ਜਦੋਂ ਵੀ ਤੁਸੀਂ ਪੁਰਾਣੇ ਗੀਤ ਸੁਣਦੇ ਹੋ ਤਾਂ ਹੀਰੋ ਯਾਦ ਆਉਂਦਾ ਹੈ ਕਿ ਇਹ ਗੀਤ ਕਿਸ 'ਤੇ ਫਿਲਮਾਇਆ ਗਿਆ ਸੀ। ਦੂਜੇ ਪਾਸੇ ਜੇਕਰ ਅੱਜ ਦੀਆਂ ਫ਼ਿਲਮਾਂ ਦੇ ਗੀਤ ਤਾਂ ਲੋਕਾਂ ਨੂੰ ਯਾਦ ਹੋ ਜਾਂਦੇ ਹਨ ਪਰ ਇਹ ਗੀਤ ਕਿਸ ਹੀਰੋ 'ਤੇ ਫਿਲਮਾਇਆ ਗਿਆ ਹੈ ਇਹ ਯਾਦ ਨਹੀਂ ਰਹਿੰਦਾ। ਇਸ ਲਈ ਅੱਜ ਦੇ ਦੌਰ ਵਿੱਚ ਸੁਪਰਸਟਾਰ ਬਣਨਾ ਔਖਾ ਹੋ ਗਿਆ ਹੈ।
Image Source :Instagram
ਹੋਰ ਪੜ੍ਹੋ: ਤਮੰਨਾ ਭਾਟਿਆ ਸਟਾਰਰ ਫ਼ਿਲਮ 'ਬਬਲੀ ਬਾਊਂਸਰ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਰਾਕੇਸ਼ ਰੌਸ਼ਨ ਨੇ ਆਪਣੇ ਇਸ ਬਿਆਨ ਵਿੱਚ ਸਾਊਥ ਫ਼ਿਲਮ ਇੰਡਸਟਰੀ ਬਾਰੇ ਵੀ ਗੱਲ ਕੀਤੀ , ਰਾਕੇਸ਼ ਰੌਸ਼ਨ ਨੇ ਕਿਹਾ ਕਿ ਸਾਨੂੰ ਸਾਊਥ ਦੀਆਂ ਫ਼ਿਲਮਾਂ ਤੋਂ ਸਿੱਖਣਾ ਚਾਹੀਦਾ ਹੈ। ਸਾਊਥ ਦੀਆਂ ਸਫ਼ਲ ਫ਼ਿਲਮਾਂ ਪੁਸ਼ਪਾ, ਆਰਆਰਆਰ ਬਾਰੇ ਗੱਲ ਕਰਦਿਆਂ ਰਾਕੇਸ਼ ਦਾ ਕਹਿਣਾ ਹੈ ਕਿ ਇਨ੍ਹਾਂ ਫ਼ਿਲਮਾਂ ਦੇ ਗੀਤਾਂ ਦਾ ਕ੍ਰੇਜ਼ ਬਣ ਗਿਆ ਹੈ, ਇਸ ਲਈ ਸਾਨੂੰ ਇਨ੍ਹਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ। ਇਹ ਫ਼ਿਲਮਾਂ ਤੇ ਇਸ ਦੇ ਗੀਤ ਅਜਿਹੇ ਹਨ ਜੋ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਤੇ ਇਸ ਦੇ ਨਾਲ-ਨਾਲ ਦਰਸ਼ਕ ਇਸ ਨਾਲ ਖ਼ੁਦ ਨੂੰ ਜੁੜਿਆ ਹੋਇਆ ਮਹਿਸੂਸ ਕਰਦੇ ਹਨ।