ਜੇਕਰ ਕ੍ਰਿਸ ਰੌਕ ਨੇ ਉਡਾਇਆ ਹੁੰਦਾ ਟਵਿੰਕਲ ਖੰਨਾ ਦਾ ਮਜ਼ਾਕ ਤਾਂ...! ਅਕਸ਼ੈ ਕੁਮਾਰ ਨੇ ਕਿਹਾ- ‘ਮੈਂ ਉਸਦਾ ਅੰਤਿਮ ਸੰਸਕਾਰ...’
ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ 7' ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਇਸ ਸ਼ੋਅ ਦੇ ਪਹਿਲੇ ਦੋ ਐਪੀਸੋਡਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਹੁਣ ਦਰਸ਼ਕ ਇਸ ਸ਼ੋਅ ਦੇ ਤੀਜੇ ਐਪੀਸੋਡ ਦੀ ਉਡੀਕ ਕਰ ਰਹੇ ਹਨ। ਜੀ ਹਾਂ ਇਸ ਵਾਰ ਅਕਸ਼ੈ ਕੁਮਾਰ ਅਤੇ ਸਮੰਥਾ ਰੂਥ ਪ੍ਰਭੂ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ। ਪ੍ਰੋਮੋ 'ਚ ਤੁਸੀਂ ਦੇਖੋਗੇ ਕਿ ਅਕਸ਼ੈ ਕੁਮਾਰ ਸਮੰਥਾ ਨੂੰ ਆਪਣੀ ਗੋਦ 'ਚ ਚੁੱਕੇ ਲੈ ਕੇ ਆਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਬਾਅਦ ਕਰਨ ਨੇ ਅਕਸ਼ੈ ਕੁਮਾਰ ਨੂੰ ਪੁੱਛਿਆ ਕਿ ਜੇਕਰ ਕ੍ਰਿਸ ਰੌਕ ਟੀਨਾ ਯਾਨੀ ਟਵਿੰਕਲ ਖੰਨਾ ਦਾ ਮਜ਼ਾਕ ਉਡਾਵੇ ਤਾਂ ਤੁਸੀਂ ਕੀ ਕਰੋਗੇ। ਇਸ 'ਤੇ ਅਕਸ਼ੈ ਨੇ ਤੁਰੰਤ ਜਵਾਬ ਦਿੱਤਾ, ਮੈਂ ਉਨ੍ਹਾਂ ਦੇ ਅੰਤਿਮ ਸੰਸਕਾਰ ਦਾ ਖਰਚਾ ਦੇਵਾਂਗਾ। ਅਕਸ਼ੈ ਦੀ ਗੱਲ ਸੁਣ ਕੇ ਸਮੰਥਾ ਅਤੇ ਕਰਨ ਹੱਸਣ ਲੱਗ ਪਏ।
ਤੁਹਾਨੂੰ ਦੱਸ ਦੇਈਏ ਕਿ ਆਸਕਰ 2022 'ਚ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਬਾਅਦ ਵਿਲ ਨੇ ਸਟੇਜ 'ਤੇ ਜਾ ਕੇ ਸਭ ਦੇ ਸਾਹਮਣੇ ਕ੍ਰਿਸ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਕਾਰਨ ਕਾਫੀ ਹੰਗਾਮਾ ਹੋਇਆ ਸੀ। ਇੰਨਾ ਹੀ ਨਹੀਂ ਬਾਲੀਵੁੱਡ ਦੇ ਕਈ ਸੈਲੇਬਸ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।
ਕਰਨ ਜੌਹਰ ਦੇ ਇਸ ਸ਼ੋਅ ਦੇ ਪ੍ਰੋਮੋ ਤੋਂ ਬਾਅਦ ਦਰਸ਼ਕ ਇਸ ਐਪੀਸੋਡ ਨੂੰ ਦੇਖਣ ਲਈ ਕਾਫੀ ਜ਼ਿਆਦਾ ਉਤਸੁਕ ਹਨ। ਇਸ ਸ਼ੋਅ ‘ਚ ਦੋਵਾਂ ਕਲਾਕਾਰਾਂ ਦੀ ਖੂਬ ਮਸਤੀ ਦੇਖਣ ਨੂੰ ਮਿਲੇਗੀ।
View this post on Instagram