Ex ਵਾਈਫ ਸਮਾਂਥਾ ਨਾਲ ਕੰਮ ਕਰਨ ਬਾਰੇ ਸਵਾਲ ਪੁੱਛੇ ਜਾਣ 'ਤੇ ਨਾਗਾ ਚੈਤੰਨਿਆ ਦਿੱਤਾ ਇਹ ਜਵਾਬ, ਪੜ੍ਹੋ ਪੂਰੀ ਖ਼ਬਰ
Naga Chaitanya talk about working with ex-wife Samantha: ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਸਾਬਕਾ ਜੋੜੀ ਨਾਗਾ ਚੈਤੰਨਿਆ ਅਤੇ ਸਮੰਥਾ ਰੂਥ ਪ੍ਰਭੂ ਨੂੰ ਲੈ ਕੇ ਇੱਕ ਵਾਰ ਫਿਰ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਇੱਕ ਪਾਸੇ ਨਾਗਾ ਚੈਤਨਿਆ ਫਿਲਮ 'ਲਾਲ ਸਿੰਘ ਚੱਢਾ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ, ਉੱਥੇ ਹੀ ਸਮੰਥਾ ਲਈ ਵੀ ਬਾਲੀਵੁੱਡ 'ਚ ਕੰਮ ਦੀ ਕੋਈ ਕਮੀ ਨਹੀਂ ਹੈ। ਪੱਤਰਕਾਰਾਂ ਵੱਲੋਂ ਚੈਤੰਨਿਆ ਤੋਂ ਪਤਨੀ ਸਮਾਂਥਾ ਦੇ ਨਾਲ ਕੰਮ ਕਰਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਅਦਾਕਾਰ ਨੇ ਬੜਾ ਦਿਲਚਸਪ ਜਵਾਬ ਦਿੱਤਾ ਹੈ।
Image Source: Instagram
ਜਲਦੀ ਜਾਂ ਬਾਅਦ ਵਿੱਚ ਅਦਾਕਾਰਾ ਇੱਕ ਵੱਡੇ ਬਾਲੀਵੁੱਡ ਪ੍ਰੋਜੈਕਟ ਵਿੱਚ ਨਜ਼ਰ ਆ ਸਕਦੀ ਹੈ। ਪਰ ਹੁਣ ਜੋ ਖਬਰ ਸੁਰਖੀਆਂ ਵਿੱਚ ਹੈ, ਉਹ ਬਹੁਤ ਦਿਲਚਸਪ ਹੈ। ਖਬਰ ਹੈ ਕਿ 'ਲਾਲ ਸਿੰਘ ਚੱਢਾ' ਦੇ ਪ੍ਰਮੋਸ਼ਨ ਦੌਰਾਨ ਇਕ ਇੰਟਰਵਿਊ 'ਚ ਜਦੋਂ ਚੈਤਨਿਆ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਸਾਬਕਾ ਪਤਨੀ ਸਾਮੰਥਾ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਕੀ ਉਹ ਅਜਿਹਾ ਕਰਨਗੇ? ਜਾਣੋ ਇਸ 'ਤੇ ਅਦਾਕਾਰ ਨੇ ਕੀ ਦਿੱਤਾ ਜਵਾਬ।
ਬੀਤੇ ਦਿਨੀਂ ਸਮਾਂਥਾ ਨੇ ਕਰਨ ਜੌਹਰ ਦੇ ਮਸ਼ਹੂਰ ਸ਼ੋਅ ਕੌਫੀ ਵਿਦ ਕਰਨ ਵਿੱਚ ਆਪਣੇ ਪਤੀ ਨਾਲ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸਮਾਂਥਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਆਪਣੇ ਐਕਸ ਹਸਬੈਂਡ ਨਾਗਾ ਨਾਲ ਕੰਮ ਨਹੀਂ ਕਰਨਾ ਚਾਹੇਗੀ। ਜਦੋਂ ਇੱਕ ਇੰਟਰਵਿਊ ਦੇ ਦੌਰਾਨ ਇਹੀ ਸਵਾਲ ਨਾਗਾ ਚੈਤੰਨਿਆ ਕੋਲੋਂ ਪੁੱਛਿਆ ਗਿਆ ਤਾਂ ਨਾਗਾ ਨੇ ਇਸ ਸਵਾਲ ਦਾ ਬਹੁਤ ਹੀ ਦਿਲਚਸਪ ਤਰੀਕੇ ਨਾਲ ਜਵਾਬ ਦਿੱਤਾ।
Image Source: Instagram
ਨਾਗਾ ਮੁਤਾਬਕ ਉਨ੍ਹਾਂ ਨੂੰ ਸਾਬਕਾ ਪਤਨੀ ਸਮਾਂਥਾ ਨਾਲ ਕੰਮ ਕਰਨ 'ਚ ਕੋਈ ਇਤਰਾਜ਼ ਨਹੀਂ ਹੈ। ਉਸ ਨੇ ਕਿਹਾ ਕਿ ਇਹ ਬਹੁਤ ਕ੍ਰੇਜ਼ੀ ਹੋਵੇਗਾ, ਪਰ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਮਾਂਥਾ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਨਾਗਾ-ਸਮਾਂਥਾ ਦੀ ਜੋੜੀ 'ਯੇ ਮਾਇਆ ਚੇਸਵੇ' (2010), 'ਆਟੋਨਗਰ ਸੂਰਿਆ' (2014) ਅਤੇ 'ਮਜਲੀ' (2019) ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਲ 2017 'ਚ ਸ਼ਾਹੀ ਤਰੀਕੇ ਨਾਲ ਵਿਆਹ ਕਰਨ ਤੋਂ ਬਾਅਦ ਨਾਗਾ ਅਤੇ ਸਮਾਂਥਾ ਨੇ ਵਿਆਹ ਦੇ ਚਾਰ ਸਾਲ ਬਾਅਦ 2021 'ਚ ਸੋਸ਼ਲ ਮੀਡੀਆ 'ਤੇ ਤਲਾਕ ਦਾ ਐਲਾਨ ਕਰਕੇ ਫਿਲਮੀ ਦੁਨੀਆ 'ਚ ਸਨਸਨੀ ਮਚਾ ਦਿੱਤੀ ਸੀ।
Image Source: Instagram
ਹੋਰ ਪੜ੍ਹੋ: ਕੀ ਕਰਨ ਜੌਹਰ ਨਾਲ ਕੰਮ ਕਰਨ ਜਾ ਰਹੀ ਹੈ ਜਨੰਤ ਜ਼ੁਬੈਰ ? ਅਦਾਕਾਰਾ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼
ਹੁਣ ਇਸ ਜੋੜੀ ਦੇ ਫੈਨਜ਼ ਇਸ ਜੋੜੀ ਨੂੰ ਇੱਕ ਵਾਰ ਫਿਰ ਤੋਂ ਫਿਲਮ 'ਚ ਇੱਕਠੇ ਦੇਖਣ ਲਈ ਉਤਸ਼ਾਹਿਤ ਹਨ। ਜਲਦ ਹੀ ਨਾਗਾ ਬਾਲੀਵੁੱਡ ਫਿਲਮ 'ਲਾਲ ਸਿੰਘ ਚੱਢਾ' ਵਿੱਚ ਨਜ਼ਰ ਆਉਣਗੇ। ਆਮਿਰ ਖਾਨ ਅਤੇ ਕਰੀਨਾ ਕਪੂਰ ਦੀ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਚੈਤਨਿਆ ਇੱਕ ਫੌਜੀ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।