ਲੋਕਾਂ ਨੂੰ "ਆਸ਼ਕੀ" ਸਿਖਾਉਣ ਵਾਲੀ ਬਾਲੀਵੁੱਡ ਅਦਾਕਾਰਾ ਅਨੁ ਨੂੰ ਭੁੱਲੇ ਲੋਕ, ਇੱਕ ਝਟਕੇ 'ਚ ਬਦਲ ਗਈ ਸੀ ਅਨੁ ਦੀ ਜ਼ਿੰਦਗੀ , ਜਾਣੋਂ ਪੂਰੀ ਕਹਾਣੀ
11 ਜਨਵਰੀ ਨੂੰ ਬਾਲੀਵੁੱਡ ਦੀ ਅਦਾਕਾਰਾ ਅਨੁ ਅਗਰਵਾਲ ਦਾ ਜਨਮ ਦਿਨ ਹੈ । ਪਰ ਅੱਜ ਇਸ ਅਦਾਕਾਰਾ ਨੂੰ ਸਭ ਨੇ ਭੁਲਾ ਦਿੱਤਾ ਹੈ । ਪਰ ਇਸ ਅਦਾਕਾਰਾ ਦੀ ਜ਼ਿੰਦਗੀ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਮਹੇਸ਼ ਭੱਟ ਦੀ ਫਿਲਮ ਆਸ਼ਕੀ ਨਾਲ ਰਾਤੋਂ ਰਾਤ ਸਟਾਰ ਬਣ ਗਈ ਸੀ । 50 ਸਾਲਾਂ ਅਨੁ ਅਗਰਵਾਲ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਫਿਲਮੀ ਹੈ । ਸ਼ੌਹਰਤ ਦੀਆਂ ਬੁਲੰਦੀਆਂ ਤੋਂ ਗੁਮਨਾਮੀ ਤੱਕ ਦਾ ਉਹਨਾਂ ਦਾ ਸਫਰ ਬਹੁਤ ਹੀ ਦਰਦਨਾਕ ਹੈ । ਕਹਿੰਦੇ ਹਨ ਕਿ ਉਹਨਾਂ ਦੀ ਫਿਲਮ ਆਸ਼ਕੀ ਨੇ ਲੋਕਾਂ ਨੂੰ ਪਿਆਰ ਕਰਨ ਦਾ ਨਵਾਂ ਅੰਦਾਜ਼ ਸਿਖਾਇਆ ਸੀ ।
https://www.youtube.com/watch?v=kGmEwa9HC2w
11 ਜਨਵਰੀ 1969 ਨੂੰ ਦਿੱਲੀ ਵਿੱਚ ਜਨਮੀ ਅਨੁ ਅਗਰਵਾਲ ਉਸ ਸਮੇਂ ਦਿੱਲੀ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੀ ਪੜਾਈ ਕਰ ਰਹੀ ਸੀ ਜਦੋਂ ਫਿਲਮਕਾਰ ਮਹੇਸ਼ ਭੱਟ ਨੇ ਅਨੁ ਨੂੰ ਉਹਨਾਂ ਦੀ ਮਿਊਜ਼ਿਕਲ ਫਿਲਮ ਆਸ਼ਕੀ ਵਿੱਚ ਪਹਿਲਾ ਬਰੇਕ ਦਿੱਤਾ ਸੀ । ਇਹ ਫਿਲਮ ਸੁਪਰ ਹਿੱਟ ਰਹੀ ਤੇ ਦੇਖਦੇ ਹੀ ਦੇਖਦੇ 21 ਸਾਲ ਦੀ ਅਨੁ ਦਾ ਹਰ ਕੋਈ ਦੀਵਾਨਾ ਹੋ ਗਿਆ ਸੀ ।
anu agarwal
ਪਰ ਅਨੁ ਦੀ ਇਹ ਪਾਪੂਲੈਰਿਟੀ ਜਿਆਦਾ ਚਿਰ ਕਾਇਮ ਨਹੀਂ ਰਹੀ ਕਿਉਂਕਿ ਉਹਨਾਂ ਦੀ ਹਰ ਫਿਲਮ ਜਿਵੇਂ ਗਜ਼ਬ ਤਮਾਸ਼ਾ, ਖਲਨਾਇਕਾ, ਕਿੰਗ ਅੰਕਲ, ਕੰਨਿਆਦਾਨ ਅਤੇ ਰਿਟਰਨ ਟੂ ਜਵੈਲ ਥੀਫ ਬੁਰੀ ਤਰ੍ਹਾਂ ਫਲਾਪ ਹੋ ਗਈਆਂ । ਇਸ ਤੋਂ ਇਲਾਵਾ ਉਹਨਾਂ ਨੇ ਇੱਕ ਤਮਿਲ ਫਿਲਮ ਵੀ ਕੀਤੀ ਪਰ ਉਹਨਾਂ ਨੂੰ ਹਰ ਥਾਂ ਤੋਂ ਨਕਾਮੀ ਹਾਸਲ ਹੋਈ । ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਬਾਲੀਵੁੱਡ ਤੋਂ ਦੂਰ ਕਰ ਲਿਆ ।
https://www.youtube.com/watch?v=tBXS5wkrB7o
1996 ਤੱਕ ਅਨੁ ਨੇ ਆਪਣੇ ਆਪ ਨੂੰ ਯੋਗ ਅਤੇ ਧਾਰਮਿਕ ਕੰਮ ਨਾਲ ਜੋੜ ਲਿਆ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਅਸਲੀ ਤੂਫਾਨ ਉਦੋਂ ਆਇਆ ਜਦੋਂ 1999 ਵਿੱਚ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਕਰਕੇ ਨਾ ਸਿਰਫ ਉਹਨਾਂ ਦੇ ਦਿਮਾਗ ਤੇ ਅਸਰ ਹੋਇਆ ਬਲਕਿ ਉਹਨਾਂ ਨੂੰ ਤੁਰਨ ਫਿਰਨ ਤੋਂ ਵੀ ਅਸਮਰਥ ਕਰ ਦਿੱਤਾ । ਇੱਕ ਮਹੀਨਾ ਕੋਮਾ ਵਿੱਚ ਰਹਿਣ ਤੋਂ ਬਾਅਦ ਅਨੁ ਸਭ ਕੁਝ ਭੁੱਲ ਗਈ ਸੀ ।
anu agarwal
ਪਰ ਕਈ ਸਾਲਾਂ ਬਾਅਦ ਹੌਲੀ ਹੌਲੀ ਉਸ ਦੀਆਂ ਧੁੰਦਲੀਆਂ ਯਾਦਾਂ ਵਾਪਿਸ ਆ ਗਈਆਂ ਹਨ । ਇਹਨਾਂ ਯਾਦਾਂ ਦੇ ਵਾਪਿਸ ਆਉਂਦੇ ਹੀ ਅਨੁ ਨੇ ਸਭ ਤੋਂ ਵੱਡਾ ਫੈਸਲਾ ਲਿਆ ਤੇ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ । ਅਨੁ ਦੀ ਜ਼ਿੰਦਗੀ ਦੀ ਕਹਾਣੀ ਪੁਰੀ ਤਰ੍ਹਾਂ ਫਿਲਮੀ ਹੈ ਇਸੇ ਲਈ ਇਸ ਕਹਾਣੀ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ ਹੈ ਜਿਸ ਦਾ ਨਾਂ "Anusual- Memoir of a Girl who Came Back from the Dead" ਹੈ।
anu agarwal
ਅੱਜ ਅਨੁ ਪੂਰੀ ਤਰ੍ਹਾਂ ਠੀਕ ਹੈ ਪਰ ਉਸ ਨੇ ਆਪਣੇ ਆਪ ਨੂੰ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ । ਉਹ ਬਿਹਾਰ ਦੇ ਮੁੰਗੇਰ ਜਿਲ੍ਹੇ ਵਿੱਚ ਇਕੱਲੀ ਰਹਿੰਦੀ ਹੈ ਤੇ ਲੋਕਾਂ ਨੂੰ ਯੋਗ ਸਿਖਾਉਂਦੀ ਹੈ ।