ਇਹ ਹੈ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਦੀ ਲਿਸਟ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕਰਵਾਇਆ ਵਿਆਹ
ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ (Bollywood Celebs) ਹਨ, ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੀ ਆਪਣਾ ਹਮ ਸਫ਼ਰ ਬਣਾ ਲਿਆ ਸੀ । ਇਸ ਆਰਟੀਕਲ ਵਿੱਚ ਉਹਨਾਂ ਅਦਾਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਹੀ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਸੀ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਸਾਇਰਾ ਬਾਨੋ ਤੇ ਦਿਲੀਪ ਕੁਮਾਰ ਆਉਂਦੇ ਹਨ । ਸਾਇਰਾ ਬਾਨੋ ਕਈ ਇੰਟਰਵਿਊ ਵਿੱਚ ਇੱਸ ਗੱਲ ਦਾ ਖੁਲਾਸਾ ਕਰ ਚੁੱਕੀ ਹੈ ਕਿ ਦਿਲੀਪ ਕੁਮਾਰ ਨੂੰ ਉਹ ਬਚਪਨ ਤੋਂ ਹੀ ਪਸੰਦ ਕਰਦੀ ਸੀ । ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਉਹ ਉਹਨਾਂ ਬਾਰੇ ਸੋਚਦੀ ਰਹਿੰਦੀ ਸੀ । ਜਦੋਂ ਦੋਹਾਂ ਨੇ ਵਿਆਹ ਕਰਵਾਇਆ ਤਾਂ ਦਿਲੀਪ ਕੁਮਾਰ 44 ਸਾਲਾਂ ਦੇ ਸਨ ਤੇ ਸਾਇਰਾ ਬਾਲੋ 22 ਸਾਲ ਦੀ ।
Pic Courtesy: google
ਹੋਰ ਪੜ੍ਹੋ :
‘ਮੂਸਾ ਜੱਟ’ ਫ਼ਿਲਮ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਦਾਕਾਰ ਸ਼ੁਭ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ
Pic Courtesy: google
ਈਸ਼ਾ ਦਿਓਲ ਨੇ ਇਸ ਤਰ੍ਹਾਂ ਦੇ ਸ਼ਖਸ ਨਾਲ ਵਿਆਹ ਕੀਤਾ ਸੀ ਜਿਸ ਤੋਂ ਆਮ ਲੋਕ ਅਣਜਾਣ ਸਨ । ਈਸ਼ਾ ਨੇ ਵੀ ਆਪਣੇ ਪ੍ਰਸ਼ੰਸਕ ਤੇ ਚਾਹੁਣ ਵਾਲੇ ਨਾਲ ਵਿਆਹ ਕੀਤਾ ਸੀ । ਈਸ਼ਾ ਦੇ ਪਤੀ ਭਰਤ ਈਸ਼ਾ ਨੂੰ ਸਕੂਲ ਦੇ ਦਿਨਾਂ ਤੋਂ ਹੀ ਜਾਣਦੇ ਸਨ ਤੇ ਉਸ ਨੂੰ ਪਸੰਦ ਕਰਦੇ ਸਨ ।
Pic Courtesy: google
ਜਤਿੰਦਰ ਵੀ ਆਪਣੇ ਸਮੇਂ ਦੇ ਸੁਪਰ ਸਟਾਰ ਸਨ । ਉਹਨਾਂ ਤੇ ਹਜ਼ਾਰਾਂ ਕੁੜੀਆਂ ਮਰਦੀਆਂ ਸਨ । ਬ੍ਰਿਟਿਸ਼ ਏਅਰਵੇਜ ਦੀ ਏਅਰ ਹੋਸਟੇਜ ਸ਼ੋਭਾ ਵੀ ਉਹਨਾਂ ਦੇ ਚਾਹੁਣ ਵਾਲਿਆਂ ਦੀ ਲਿਸਟ ਵਿੱਚ ਸੀ । ਸ਼ੋਭਾ ਨਾਲ ਇੱਕ ਦੋ ਮੁਲਾਕਾਤਾਂ ਤੋਂ ਬਾਅਦ ਜਤਿੰਦਰ ਨੇ ਉਹਨਾਂ ਨਾਲ ਵਿਆਹ ਕਰ ਲਿਆ ।
Pic Courtesy: google
ਅਦਾਕਾਰਾ ਮੁਮਤਾਜ (mumtaz) ਵੀ ਆਪਣੀ ਖੂਬਸੁਰਤੀ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਸੀ । ਇਹਨਾਂ ਦੀਵਾਨਿਆਂ ਵਿੱਚ ਮਯੂਰ ਵੀ ਸ਼ਾਮਿਲ ਸੀ । ਮਯੂਰ ਏਨੇਂ ਲੱਕੀ ਸਨ ਕਿ ਮੁਮਤਾਜ਼ ਵੀ ਉਹਨਾਂ ਤੇ ਮਰ ਮਿਟੀ ਸੀ । ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ ।
Pic Courtesy: google
ਇਸੇ ਤਰ੍ਹਾਂ ਰਾਜ ਕੁੰਦਰਾ ਵੀ ਸ਼ਿਲਪਾ ਸ਼ੈੱਟੀ (shilpa-shetty) ਦੇ ਪ੍ਰਸ਼ੰਸਕ ਸਨ । ਇਸ ਜੋੜੀ ਨੇ ਵੀ 2009 ਵਿੱਚ ਵਿਆਹ ਕਰ ਲਿਆ ਸੀ ।