ਬਾਲੀਵੁੱਡ ਵਿੱਚ ਇਹ ਰਹੇ ਹਨ ਮਸ਼ਹੂਰ ਖਲਨਾਇਕ, ਜਾਣੋਂ ਇਹਨਾਂ ਦੇ ਬੱਚਿਆਂ ਬਾਰੇ
ਬਾਲੀਵੁੱਡ ਫ਼ਿਲਮਾਂ ਵਿੱਚ ਜਿੰਨਾਂ ਮਹੱਤਵ ਹੀਰੋ ਦਾ ਹੁੰਦਾ ਹੈ ਉਨਾ ਹੀ ਮਹੱਤਵ ਵਿਲੇਨ ਦਾ ਹੁੰਦਾ ਹੈ । ਇਸੇ ਲਈ ਹਿੰਦੀ ਫ਼ਿਲਮਾਂ ਵਿੱਚ ਵਿਲੇਨ ਦੀ ਕਦੇ ਵੀ ਕੋਈ ਕਮੀ ਨਹੀਂ ਰਹੀ । ਕੀ ਕਦੇ ਤੁਸੀਂ ਸੋਚਿਆ ਹੈ ਕਿ ਬਾਲੀਵੁੱਡ ਦੇ ਵਿਲੇਨ ਦੇ ਬੱਚੇ ਅਸਲ ਜ਼ਿੰਦਗੀ ਵਿੱਚ ਕੀ ਕਰਦੇ ਹੋਣਗੇ । ਬਾਲੀਵੁੱਡ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਕੁਝ ਅਦਾਕਾਰਾਂ ਦੇ ਬੱਚੇ ਤਾਂ ਫ਼ਿਲਮੀ ਦੁਨੀਆ ਵਿੱਚ ਪੂਰੀ ਤਰ੍ਹਾਂ ਐਕਟਿਵ ਹਨ । ਪਰ ਕੁਝ ਇਸ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੇ ਹਨ । ਇਸੇ ਤਰ੍ਹਾਂ ਦੇ ਕੁਝ ਅਦਾਕਾਰਾਂ ਦੇ ਬੱਚਿਆਂ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਭ ਤੋਂ ਪਹਿਲਾ ਆਉਂਦੇ ਹਨ ਮੈਕ ਮੋਹਨ । ਛੋਲੇ, ਸੱਤੇ ਪੇ ਸੱਤਾ ਅਤੇ ਕਰਜ਼ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮੈਕ ਮੋਹਨ ਨੇ ਬਾਲੀਵੁੱਡ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਸੀ । ਮੈਕ ਮੋਹਨ ਆਏ ਤਾਂ ਕ੍ਰਿਕੇਟਰ ਬਣਨ ਸਨ ਪਰ ਉਹਨਾਂ ਨੂੰ ਕਿਸਮਤ ਨੇ ਵਿਲੇਨ ਬਣਾ ਦਿੱਤਾ । ਮੈਕ ਮੋਹਨ ਦਾ ਬੇਟਾ ਵਿਕਰਾਂਤ ਮੇਕੀਜਨ ਵੀ ਫ਼ਿਲਮਾਂ ਵਿੱਚ ਕੰਮ ਕਰਦਾ ਹੈ ।
Mac Mohan
ਅਮਰੀਸ਼ ਪੁਰੀ ਬਾਲੀਵੁੱਡ ਦੇ ਸਭ ਤੋਂ ਸਫਲ ਖਲਨਾਇਕ ਮੰਨੇ ਜਾਂਦੇ ਹਨ । ਬਾਲੀਵੁੱਡ ਫ਼ਿਲਮਾਂ ਵਿੱਚ ਉਹਨਾਂ ਨੇ ਕਈ ਰੋਲ ਨਿਭਾਏ ਹਨ । ਪਰ ਇਸ ਦੇ ਉਲਟ ਉਹਨਾਂ ਦੇ ਬੇਟੇ ਰਾਜੀਵ ਪੁਰੀ ਨੇ ਕਦੇ ਵੀ ਫ਼ਿਲਮਾਂ ਵਿੱਚ ਰੂਚੀ ਨਹੀਂ ਦਿਖਾਈ । ਉਹ ਮੈਰੀਨ ਨੇਵੀਗੇਟਰ ਹਨ ।
amrish puri
ਐਮ.ਬੀ. ਸ਼ੈਟੀ ਬਾਲੀਵੁੱਡ ਦੇ ਉਹ ਵਿਲੇਨ ਹਨ ਜਿਹੜੇ ਹਮੇਸ਼ਾ ਧਰਮਿੰਦਰ ਨਾਲ ਹੀ ਆਡਾ ਲੈਂਦੇ ਹੁੰਦੇ ਸਨ । ਫ਼ਿਲਮਾਂ ਵਿੱਚ ਉਹਨਾਂ ਦੀ ਬਦਮਾਸ਼ੀ ਹਰ ਕੋਈ ਜਾਣਦਾ ਹੈ ।ਐਮ.ਬੀ. ਸ਼ੈਟੀ ਮਸ਼ਹੂਰ ਫ਼ਿਲਮ ਡਾਇਰੈਕਟਰ ਰੋਹਿਤ ਸ਼ੈਟੀ ਦੇ ਪਿਤਾ ਹਨ ।
m.b. shetty
ਗੁਲਸ਼ਨ ਕੁਮਾਰ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਵਿੱਚ ਸ਼ੁਮਾਰ ਹੈ । ਪਰ ਉਹਨਾ ਦੇ ਬੇਟੇ ਸੰਜੇ ਨੂੰ ਫ਼ਿਲਮਾਂ ਵਿੱਚ ਕੋਈ ਦਿਲਚਸਪੀ ਨਹੀਂ ।
gulshan grover