ਡ੍ਰੀਮ ਗਰਲ ਹੇਮਾ ਮਾਲਿਨੀ ਨੇ ਪੰਜਾਬੀਆਂ ਪ੍ਰਤੀ ਫਿਰ ਵਿਖਾਇਆ ਪਿਆਰ 

Reported by: PTC Punjabi Desk | Edited by: Rupinder Kaler  |  October 26th 2018 01:11 PM |  Updated: October 26th 2018 01:11 PM

ਡ੍ਰੀਮ ਗਰਲ ਹੇਮਾ ਮਾਲਿਨੀ ਨੇ ਪੰਜਾਬੀਆਂ ਪ੍ਰਤੀ ਫਿਰ ਵਿਖਾਇਆ ਪਿਆਰ 

ਡ੍ਰੀਮ ਗਰਲ ਯਾਨੀ ਕਿ ਹੇਮਾ ਮਾਲਿਨੀ ਦਾ ਪੰਜਾਬੀਆਂ ਪ੍ਰਤੀ ਪਿਆਰ ਫਿਰ ਜਾਗਿਆ ਹੈ । ਉਹਨਾਂ ਦਾ ਇਹ ਪਿਆਰ ਉਦੋਂ ਜੱਗ ਜਾਹਿਰ ਹੋਇਆ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਹ ਪੰਜਾਬੀ ਫ਼ਿਲਮ 'ਮਿੱਟੀ, ਵਿਰਾਸਤ ਬੱਬਰਾਂ ਦੀ' ਨੂੰ ਪ੍ਰੋਡਿਊਸ ਕਰ ਰਹੇ ਹਨ । ਇਥੇ ਹੀ ਬਸ ਨਹੀਂ  ਇਸ ਫਿਲਮ ਦੇ ਮਹੂਰਤ ਲਈ ਹੇਮਾ ਮਾਲਿਨੀ ਚੰਡੀਗੜ੍ਹ ਵੀ ਆਈ। ਫਿਲਮ ਦਾ ਮਹੂਰਤ 'ਤੇ ਹੇਮਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬੀ ਫ਼ਿਲਮ ਨਾਲ ਜੁੜਨਾ ਮਾਣ ਦੀ ਗੱਲ ਹੈ।

ਹੋਰ ਵੇਖੋ : ‘ਸੁਰੱਈਆ’ ਲਈ ਕੈਟਰੀਨਾ ਨੇ ਕੀਤੀ ਕਿੰਨੀ ਮਿਹਨਤ ਵੇਖੋ ‘ਸੁਰੱਈਆ’ ਦੀ ਮੇਕਿੰਗ ਵੀਡਿਓ

 ‘Mitti – Virasat Babbra Di’ team ‘Mitti – Virasat Babbra Di’ team

ਫਿਲਮ 'ਮਿੱਟੀ, ਵਿਰਾਸਤ ਬੱਬਰਾਂ ਦੀ' ਹੇਮਾ ਮਾਲਿਨੀ, ਵਿੱਕੀ ਰਾਏ ਨਾਲ ਮਿਲ ਕੇ ਐੱਚਅੱੈਮ ਕ੍ਰੀਏਸ਼ਨ ਤੇ ਉੱਤਰਾ ਫੂਡ ਪ੍ਰਾਈਵੇਟ ਦੇ ਬੈਨਰ ਹੇਠ ਬਣਾਈ ਜਾਵੇਗੀ ।ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਸ਼ੂਟਿੰਗ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਜਾਵੇਗੀ।ਇਸ ਫ਼ਿਲਮ ਦੇ ਨਿਰਦੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਹਿਰਦੇ ਸ਼ੈੱਟੀ ਇਸ ਦਾ ਨਿਰਦੇਸ਼ਨ ਕਰ ਰਹੇ ਹਨ।

ਹੋਰ ਵੇਖੋ :ਸ਼ਾਹਿਦ ਕਪੂਰ ਦੀ ਫਿਲਮ ਦਾ ਵੇਖੋ ਫ੍ਰਸਟ ਲੁੱਕ, ਨਵੇਂ ਅੰਦਾਜ਼ ‘ਚ ਦਿਖਾਈ ਦੇਣਗੇ ਸ਼ਾਹਿਦ

Hema Malini Going to Produce Upcoming Punjabi Movie ‘Mitti – Virasat Babbra Di’ Hema Malini Going to Produce Upcoming Punjabi Movie ‘Mitti – Virasat Babbra Di’

'ਮਿੱਟੀ, ਵਿਰਾਸਤ ਬੱਬਰਾਂ ਦੀ' ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਫਿਲਮ 'ਚ ਲਖਵਿੰਦਰ ਕੰਡੋਲਾ ਲੀਡ ਰੋਲ 'ਚ ਨਜ਼ਰ ਆਉਣਗੇ, ਜਦੋਂਕਿ ਉਨ੍ਹਾਂ ਨਾਲ ਕੁਲਜਿੰਦਰ ਸਿੱਧੂ, ਨਿਸ਼ਾਨ ਭੁੱਲਰ, ਜਪਜੀ ਖਹਿਰਾ, ਅਕਿਸ਼ਤਾ ਸਰੀਨ, ਕੰਵਲਜੀਤ ਸਿੰਘ ਤੇ ਲੱਕੀ ਧਾਲੀਵਾਲ ਵਰਗੇ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

ਹੋਰ ਵੇਖੋ :‘ਬਿੱਗ ਬੌਸ’ ‘ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ

Hema Malini Hema Malini

ਅਦਾਕਾਰ ਲਖਵਿੰਦਰ ਮੁਤਾਬਿਕ ਇਸ ਫ਼ਿਲਮ ਨੂੰ 'ਮਿੱਟੀ' ਦਾ ਅਗਲਾ ਐਪੀਸੋਡ ਕਿਹਾ ਜਾ ਸਕਦਾ ਹੈ। ਫ਼ਿਲਮ ਦੀ ਕਹਾਣੀ ਵੱਖਰੀ ਹੈ ਤੇ ਇਸ ਦਾ ਸੁਨੇਹਾ ਵੀ ਵੱਖਰਾ ਹੈ।ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤ ਦੇ ਨਾਲ-ਨਾਲ 1920 ਦੇ ਸਮੇਂ ਚੱਲੀ ਬੱਬਰ ਲਹਿਰ ਨੂੰ ਵੀ ਪਰਦੇ 'ਤੇ ਪੇਸ਼ ਕਰੇਗੀ।'ਮਿੱਟੀ, ਵਿਰਾਸਤ ਬੱਬਰਾਂ ਦੀ' ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਫ਼ਿਲਮ ਅਗਲੇ ਸਾਲ ਦੀ 1 ਮਾਰਚ ਨੂੰ ਰਿਲੀਜ਼ ਹੋਣੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network