Health Tips: ਜੇਕਰ ਤੁਸੀਂ ਵੀ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ
Health Tips: ਸਰਦੀਆਂ ਦੇ ਮੌਸਮ ’ਚ ਜਿਆਦਾਤਰ ਲੋਕਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀ ਆਮ ਸਮੱਸਿਆ ਹੁੰਦੀ ਰਹਿੰਦੀ ਹੈ। ਜਿਸ ਕਾਰਨ ਗਲੇ ਦੀ ਖਰਾਸ਼ ਕਾਰਨ ਕਈ ਵਾਰ ਗਲੇ ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਗਲੇ ਦੀ ਖਰਾਸ਼ ਦੂਰ ਕਰਨ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਨੂੰ ਗਲੇ ਦੇ ਦਰਦ ਤੇ ਖਰਾਸ਼ ਤੋਂ ਰਾਹਤ ਮਿਲੇਗੀ।
image source : Google
ਕਿਉਂ ਹੁੰਦੀ ਹੈ ਗਲੇ ਦੀ ਖਰਾਸ਼ ਦੀ ਸਮੱਸਿਆ
ਦਰਅਸਲ ਗਲੇ ਵਿੱਚ ਖਰਾਸ਼ ਦੀ ਸਮੱਸਿਆ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਨਾਲ ਗਲੇ ਵਿੱਚ ਸੋਜ ਵੀ ਆ ਜਾਂਦੀ ਹੈ। ਗਲੇ ਵਿੱਚ ਖਰਾਸ਼ ਕਾਰਨ ਕਈ ਵਾਰ ਖਾਣ-ਪੀਣ ਵਿੱਚ ਤਕਲੀਫ ਹੁੰਦੀ ਹੈ ਅਤੇ ਭੋਜਨ ਨਿਗਲਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ। ਲੋਕ ਇਸਦੇ ਲਈ ਕਈ ਤਰ੍ਹਾਂ ਦੀਆਂ ਐਂਟੀ-ਬਾਇਓਟਿਕ ਦਵਾਈਆਂ ਲੈਂਦੇ ਹਨ ਪਰ ਆਰਾਮ ਨਾ ਮਿਲਣ 'ਤੇ ਪਰੇਸ਼ਾਨ ਹੁੰਦੇ ਹਨ।
image source : Google
ਮੁਲੱਠੀ
ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮੁਲੱਠੀ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ। ਇਸ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਵਿੱਚ ਆਰਾਮ ਦੇਣ ਲਈ ਜਾਣੇ ਜਾਂਦੇ ਹਨ। ਇਹ ਐਸਪਰੀਨ ਵਾਂਗ ਕੰਮ ਕਰਦੀ ਹੈ। ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰ ਸਕਦੇ ਹੋ।
ਗਰਾਰੇ ਕਰੋ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਇਹ ਸਭ ਤੋਂ ਪੁਰਾਣਾ ਅਤੇ ਅਸਰਦਾਰ ਤਰੀਕਾ ਹੈ। ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਪਰੇਸ਼ਾਨ ਕਰ ਰਹੀ ਹੈ ਤਾਂ ਕੋਸੇ ਪਾਣੀ ਵਿੱਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਗਲੇ ਵਿੱਚ ਆਈ ਸੋਜ ਵੀ ਘੱਟ ਹੁੰਦੀ ਹੈ ਪਰ ਧਿਆਨ ਰਹੇ ਕਿ ਪਾਣੀ ਕੋਸਾ ਹੀ ਹੋਵੇ, ਗਰਮ ਪਾਣੀ ਨਾਲ ਟਿਸ਼ੂ ਨੂੰ ਨੁਕਸਾਨ ਹੋ ਸਕਦਾ ਹੈ।
image source : Google
ਹੋਰ ਪੜ੍ਹੋ: Watch video: ਰੋਹਿਤ ਸ਼ੈੱਟੀ ਨੇ ਹਵਾ 'ਚ ਕੀਤਾ ਸ਼ਾਨਦਾਰ ਕਾਰ ਸਟੰਟ, ਵੀਡੀਓ ਹੋਈ ਵਾਇਰਲ
ਸ਼ਹਿਦ
ਘਰੇਲੂ ਨੁਸਖਿਆਂ ਵਿੱਚ ਸ਼ਹਿਦ ਦੇ ਲਾਜਵਾਬ ਫਾਇਦੇ ਹਨ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਤੁਹਾਡੇ ਗਲੇ ਨੂੰ ਆਰਾਮ ਦੇਣ ਵਿੱਚ ਸਹਾਇਤਾ ਕਰਦੇ ਹਨ। ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਮਿਲਾ ਕੇ ਲੈ ਸਕਦੇ ਹੋ।