Health Tips:ਬਲੱਡ ਇਨਫੈਕਸ਼ਨ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਖੂਨ ਸਾਫ ਕਰਨ 'ਚ ਹਨ ਮਦਦਗਾਰ
Home remedies to purify blood: ਮੌਜੂਦਾ ਸਮੇਂ ਵਿੱਚ ਖਾਣ-ਪੀਣ ਦੀਆਂ ਗਲਤ ਆਦਤਾਂ ਸਰੀਰ 'ਚ ਜ਼ਹਿਰੀਲੇ ਪਦਾਰਥ ਪੈਦਾ ਕਰਦੀਆਂ ਹਨ। ਇਹ ਜ਼ਹਿਰੀਲੇ ਤੱਤ ਸਰੀਰ 'ਚ ਮੌਜੂਦ ਖੂਨ ਨੂੰ ਵੀ ਗੰਦਾ ਕਰਦੇ ਹਨ। ਖੂਨ 'ਚ ਮੌਜੂਦ ਗੰਦਗੀ ਜਾਂ ਪਦਾਰਥ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇੱਥੋਂ ਤੱਕ ਕਿ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਿ ਕਿੱਲ-ਮੁਹਾਸੇ, ਫਿਨਸੀ-ਫੋੜੇ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਖੂਨ 'ਚ ਗੰਦਗੀ ਦਾ ਕਾਰਨ ਹੁੰਦੀਆਂ ਹਨ।
Image Source- Google
ਸਿਹਤਮੰਦ ਰਹਿਣ ਲਈ ਸਰੀਰ 'ਚ ਸਾਫ਼ ਖੂਨ ਦਾ ਸਾਫ ਹੋਣਾ ਤੇ ਇਸ ਦਾ ਸਹੀ ਬਹਾਅ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਖੂਨ ਸਾਡੇ ਸਰੀਰ ਵਿੱਚ ਮੌਜੂਦ ਬਲੱਡ ਸੈੱਲ ਤੱਕ ਆਕਸੀਜਨ ਪਹੁੰਚਾਉਣ ਦੇ ਨਾਲ ਹੀ ਪੌਸ਼ਟਿਕ ਤੱਤ ਅਤੇ ਹਾਰਮੋਨਸ ਨੂੰ ਲਿਜਾਣ ਦਾ ਕੰਮ ਕਰਦਾ ਹੈ। ਜਦੋਂ ਸਰੀਰ 'ਚ ਮੌਜੂਦ ਖੂਨ ਦੂਸ਼ਿਤ ਜਾਂ ਗੰਦਾ ਹੋ ਜਾਂਦਾ ਹੈ ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ।
ਖੂਨ ਸਾਫ ਕਰਨ ਦੇ ਘਰੇਲੂ ਨੁਸਖ਼ੇ
ਲੋਕ ਖੂਨ ਨੂੰ ਸ਼ੁੱਧ ਕਰਨ ਲਈ ਮਹਿੰਗੇ ਟੌਨਿਕ ਅਤੇ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕੁਝ ਘਰੇਲੂ ਨੁਸਖ਼ੇ ਖੂਨ ਨੂੰ ਕੁਦਰਤੀ ਤਰੀਕੇ ਨਾਲ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਆਓ ਅੱਜ ਜਾਣਦੇ ਖੂਨ ਨੂੰ ਸਾਫ ਕਰਨ ਦੇ ਘਰੇਲੂ ਨੁਸਖ਼ਿਆਂ ਬਾਰੇ।
Image Source- Google
ਐਪਲ ਸਾਈਡਰ ਵਿਨੇਗਰ ਪੀਓ
ਐਪਲ ਸਾਈਡਰ ਵਿਨੇਗਰ ਪੀਣ ਨਾਲ ਕਈ ਸਿਹਤ ਲਾਭ ਹੁੰਦੇ ਹਨ। ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਬਹੁਤ ਪ੍ਰਭਾਵਸ਼ਾਲੀ ਹੈ। ਖੂਨ ਨੂੰ ਸਾਫ ਕਰਨ ਲਈ ਤੁਸੀਂ ਸਵੇਰੇ ਖਾਲੀ ਪੇਟ ਸੇਬ ਦੇ ਸਿਰਕੇ ਦੇ ਨਾਲ ਅੱਧਾ ਛੋਟਾ ਚੱਮਚ ਬੇਕਿੰਗ ਸੋਡਾ ਮਿਲਾ ਕੇ ਖਾ ਸਕਦੇ ਹੋ। ਇਹ ਮਿਸ਼ਰਣ ਖੂਨ ਨੂੰ ਤੇਜ਼ੀ ਨਾਲ ਸਾਫ ਕਰਨ 'ਚ ਮਦਦਗਾਰ ਹੁੰਦਾ ਹੈ। ਪਰ ਜੇਕਰ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਸ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਨਿੰਮ ਦੇ ਪੱਤੇ
ਸਵੇਰੇ ਖਾਲੀ ਪੇਟ 4-5 ਨਿੰਮ ਦੇ ਪੱਤੇ ਚਬਾਉਣ ਨਾਲ ਖੂਨ ਸ਼ੁੱਧ ਹੁੰਦਾ ਹੈ। ਨਿੰਮ ਦੇ ਪੱਤਿਆਂ 'ਚ ਐਂਟੀਬੈਕਟੀਰੀਅਲ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਹ ਖੂਨ 'ਚ ਇਕੱਠੇ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਇੱਕ ਪ੍ਰਭਾਵਸ਼ਾਲੀ ਉਪਾਅ ਹੈ। ਤੁਸੀਂ ਚਾਹੋ ਤਾਂ ਨਿੰਮ ਦੇ ਨਾਲ ਤੁਲਸੀ ਦੇ ਵੀ 5-6 ਪੱਤੇ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹ 'ਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।
ਨਿੰਬੂ ਦਾ ਸੇਵਨ
ਨਿੰਬੂ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਨਿੰਬੂ ਪਾਣੀ ਸਭ ਤੋਂ ਵਧੀਆ ਡੀਟੌਕਸ ਡਰਿੰਕਸ 'ਚੋਂ ਇੱਕ ਹੈ। ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਬੂ ਪਾਣੀ 'ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਤੁਸੀਂ ਸਲਾਦ, ਹਰਬਲ ਚਾਹ ਜਾਂ ਗਰਮ ਪਾਣੀ 'ਚ ਨਿੰਬੂ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।
Image Source- Google
ਹੋਰ ਪੜ੍ਹੋ: Health Tips: ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਖਾਓ ਚਿੱਟਾ ਮੱਖਣ, ਜਾਣੋ ਇਸ ਦੇ ਫਾਇਦੇ
ਹਲਦੀ ਵਾਲਾ ਦੁੱਧ ਪੀਓ
ਹਲਦੀ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਸਰੀਰ 'ਚੋਂ ਜਮ੍ਹਾ ਗੰਦਗੀ ਬਾਹਰ ਨਿਕਲ ਜਾਂਦੀ ਹੈ ਅਤੇ ਖੂਨ ਸਾਫ਼ ਹੁੰਦਾ ਹੈ।