ਆਲੂਬੁਖ਼ਾਰਾ ਬਹੁਤ ਸਾਰੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਫਲ ਹੈ । ਆਲੂਬੁਖ਼ਾਰੇ 'ਚ ਵਿਟਾਮਿਨ ਸੀ, ਕੇ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਵਰਗੇ ਤੱਤ ਹੁੰਦੇ ਹਨ । ਇਸ ਕਰਕੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ।ਇਸ ਨੂੰ ਛਿਲਕਿਆਂ ਸਮੇਤ ਖਾਣ ਨਾਲ ਸਰੀਰ ਵਿਚ ਕੈਂਸਰ ਅਤੇ ਰਸੌਲੀ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਹੋਰ ਪੜ੍ਹੋ :
- ਆਲੂਬੁਖ਼ਾਰਾ ਵਿੱਚ ਵਿਟਾਮਿਨ ਸੀ, ਕੇ, ਬੀ-6 ਬਹੁਤ ਹੁੰਦਾ ਹੈ। ਇਸ ਲਈ ਇਹ ਅੱਖਾਂ ਲਈ ਫ਼ਾਇਦੇਮੰਦ ਹੈ। ਇਸ ਦੇ ਨਿਯਮਤ ਸੇਵਨ ਨਾਲ ਅੱਖਾਂ ਅਤੇ ਚਮੜੀ ਤੰਦਰੁਸਤ ਰਹਿੰਦੀ ਹੈ।
- ਆਲੂਬੁਖ਼ਾਰੇ ਵਿਚ ਮੌਜੂਦ ਪੌਸ਼ਟਿਕ ਤੱਤ ਦਿਲ ਨੂੰ ਸਿਹਤਮੰਦ ਰੱਖਦੇ ਹਨ। ਅਜਿਹੀ ਸਥਿਤੀ ਵਿਚ, ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਹ ਸਰੀਰ ਵਿਚ ਖ਼ੂਨ ਦੇ ਵਹਾਅ ਨੂੰ ਠੀਕ ਰਖਦਾ ਹੈ।
- ਆਲੂਬੁਖ਼ਾਰੇ ਵਿਚ ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਆਇਰਨ ਆਦਿ ਗੁਣ ਹੁੰਦੇ ਹਨ। ਇਹ ਦਿਮਾਗ਼ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਮਦਦ ਕਰਦਾ ਹੈ।
- ਆਲੂਬੁਖ਼ਾਰਾ ਭਾਰ ਨਿਯੰਤਰਣ ਕਰਨ ਵਿਚ ਸਹਾਇਤਾ ਕਰਦਾ ਹੈ। 100 ਗ੍ਰਾਮ ਆਲੂਬੁਖ਼ਾਰੇ ਵਿਚ 46% ਕੈਲੋਰੀ ਹੁੰਦੀ ਹੈ, ਜੋ ਕਿ ਹੋਰ ਸਾਰੇ ਫਲਾਂ ਨਾਲੋਂ ਬਹੁਤ ਘੱਟ ਹੈ।