15 ਦਸੰਬਰ ਨੂੰ ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸ਼ਬਦ ਮੈ ਅੰਧੁਲੇ ਕੀ ਟੇਕ
ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਜੀ ਪਹਿਲਾਂ ਵੀ ਆਪਣੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਵਿੱਚ ਬੇਹੱਦ ਮਸ਼ਹੂਰ ਹਨ। ਪੀਟੀਸੀ ਰਿਕਾਰਡਸ ਉੱਤੇ ਜਲਦ ਹੀ ਉਨ੍ਹਾਂ ਦਾ ਇੱਕ ਹੋਰ ਸ਼ਬਦ "ਮੈ ਅੰਧੁਲੇ ਕੀ ਟੇਕ" ਰਿਲੀਜ਼ ਹੋਵੇਗਾ।
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲੇ ਦੇ ਨਾਂਅ ਤੋਂ ਮਸ਼ਹੂਰ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਹਜ਼ੂਰੀ ਰਾਗੀ ਹਨ ਤੇ ਉਹ ਆਪਣੇ ਸ਼ਬਦ ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਪੀਟੀਸੀ ਰਿਕਾਰਡਸ ਉੱਤੇ 15 ਦਸੰਬਰ ਨੂੰ ਰਿਲੀਜ਼ ਹੋਣ ਵਾਲਾ ਉਨ੍ਹਾਂ ਦਾ ਇਹ ਸ਼ਬਦ "ਮੈ ਅੰਧੁਲੇ ਕੀ ਟੇਕ" ਪੀਟੀਸੀ ਰਿਕਾਰਡਸ ਸਣੇ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ। ਸੰਗਤ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਪਵਿੱਤਰ ਸ਼ਬਦ ਦਾ ਆਨੰਦ ਮਾਣ ਸਕਦੇ ਹਨ।
ਇਸ ਸ਼ਬਦ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ। ਇਸ ਦਾ ਸਿਰਲੇਖ ਹੈ "ਮੈ ਅੰਧੁਲੇ ਕੀ ਟੇਕ ", ਇਸ ਦਾ ਅਰਥ ਹੈ ਇਹ ਪਰਮਾਤਮਾ ਮੈਨੂੰ ਅੰਨੇ ਨੂੰ ਤੇਰੇ ਨਾਂਅ ਦਾ ਹੀ ਸਹਾਰਾ ਹੈ। ਮੈਂ ਗਰੀਬ ਹਾਂ , ਮੈਂ ਨਿਮਾਣਾ ਹਾਂ ਅਤੇ ਮੈਨੂੰ ਬੱਸ ਤੇਰੀ ਹੀ ਰਹਿਮਤ ਦਾ ਆਸਰਾ ਹੈ।
ਹੋਰ ਪੜ੍ਹੋ : ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਮਾਸ਼ਾ ਅਲੀ ਦਾ ਨਵਾਂ ਗੀਤ ਸੁਰਮਾ
ਇਸ ਤੋਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਕਈ ਹੋਰਨਾਂ ਸ਼ਬਦਾਂ ਦਾ ਗਾਇਨ ਕਰ ਚੁੱਕੇ ਹਨ,ਜਿਨ੍ਹਾਂ ਚੋਂ ਮੁੱਖ ਹਨ ਮਿੱਤਰ ਪਿਆਰੇ ਨੂੰ, ਮੋਹੇ ਨਾ ਬਿਸਾਰੀਓ, ਨਾਨਕ ਕੱਲਿ ਵਿੱਚ ਆਇਆ, ਹਰਿ ਰਸੁ ਪੀਵਰੁ ਭਾਈ ਆਦਿ ਹਨ। ਸੰਗਤਾਂ ਵੱਲੋਂ ਉਨ੍ਹਾਂ ਦੇ ਗਾਏ ਸ਼ਬਦ ਕੀਰਤਨ ਬੇਹੱਦ ਪਸੰਦ ਕੀਤੇ ਜਾਂਦੇ ਹਨ।