ਪਤੀ-ਪਤਨੀ ਦੀ ਨੋਕ ਝੋਕ ਨੂੰ ਬਿਆਨ ਕਰਦਾ ਹੈ ਰਵਿੰਦਰ ਗਰੇਵਾਲ ਅਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ
ਰਵਿੰਦਰ ਗਰੇਵਾਲ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਇਸ ਨਵੇਂ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਵਿੰਦਰ ਗਰੇਵਾਲ ਨੇ ਪਤੀ ਪਤਨੀ ਦੀ ਨੋਕ ਝੋਕ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਉਸ ਨਾਲ ਵੱਡੇ –ਵੱਡੇ ਵਾਅਦੇ ਕੀਤੇ ਸਨ ਪਰ ਇਨ੍ਹਾਂ ਵਾਅਦਿਆਂ ਨੂੰ ਹੁਣ ਪੂਰਾ ਨਹੀਂ ਕਰ ਰਿਹਾ ।
https://www.youtube.com/watch?v=_fHz7TAcnzc&feature=youtu.be
ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਸਭ ਤੋਂ ਸੁਰੀਲੀ ਗਾਇਕਾ ਗੁਰਲੇਜ਼ ਅਖ਼ਤਰ ਨੇ । ਪਤੀ ਪਤਨੀ ਦੀ ਇਸ ਮਿੱਠੀ ਨੋਕ-ਝੋਕ ਨੂੰ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਗੀਤ ਨੂੰ ਗੁਰਲੇਜ਼ ਅਖ਼ਤਰ ਅਤੇ ਰਵਿੰਦਰ ਗਰੇਵਾਲ ਨੇ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਗਾਇਆ ਹੈ ਅਤੇ ਉਸ ਤੋਂ ਸੋਹਣਾ ਬਣਾਇਆ ਗਿਆ ਹੈ ਇਸ ਦਾ ਵੀਡੀਓ । ਗੀਤ ਦੇ ਬੋਲ ਪਵਨ ਮਾਨ ਨੇ ਲਿਖੇ ਨੇ ।