ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦੇ ਗ੍ਰੈਂਡ ਫਿਨਾਲੇ ‘ਚ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਆਪਣੀ ਪ੍ਰਫਾਰਮੈਂਸ ਦੇ ਨਾਲ ਬੰਨਣਗੇ ਸਮਾਂ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 (Voice Of Punjab Chhota Champ) ਦਾ ਅੱਜ ਸ਼ਾਮ 8:45 ਮਿੰਟ ‘ਤੇ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਅੱਜ ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ । ਅੱਜ ਸ਼ਾਮ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਟਾਈਟਲ ਕੌਣ ਜਿੱਤ ਪਾਏਗਾ। ਇਨ੍ਹਾਂ ਛੋਟੇ ਸੁਰਬਾਜ਼ਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ
ਛੋਟੇ ਸੁਰਬਾਜ਼ਾਂ ਦੇ ਸੁਰਾਂ ਦੇ ਨਾਲ ਸੱਜੀ ਇਸ ਸ਼ਾਮ ਨੂੰ ਹੋਰ ਵੀ ਸੁਰੀਲੀ ਬਨਾਉਣ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਜੋ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ ।
ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੂੰ ਆਈ ਸੀ ‘ਲਾਲ ਸਿੰਘ ਚੱਢਾ’ ਲਈ ਆਫ਼ਰ,ਪਰ ਕਰ ਦਿੱਤਾ ਸੀ ਇਨਕਾਰ, ਵਜ੍ਹਾ ਜਾਣ ਕੇ ਹਰ ਸਿੱਖ ਮਹਿਸੂਸ ਕਰੇਗਾ ਮਾਣ
ਪੰਜਾਬ ਦੇ ਕੋਨੇ ਕੋਨੇ ਤੋਂ ਇਨ੍ਹਾਂ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਲੱਭਣ ਦੇ ਲਈ ਕਈ ਸ਼ਹਿਰਾਂ ‘ਚ ਆਡੀਸ਼ਨਸ ਦਾ ਪ੍ਰਬੰਧ ਕੀਤਾ ਜਾਂਦਾ ਹੈ । ਪੀਟੀਸੀ ਪੰਜਾਬੀ ਇਨ੍ਹਾਂ ਬੱਚਿਆਂ ਨੂੰ ਅਜਿਹਾ ਮੰਚ ਪ੍ਰਦਾਨ ਕਰਦਾ ਹੈ । ਜਿਸ ਦੇ ਜ਼ਰੀਏ ਇਹਨਾਂ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲਦਾ ਹੈ ।
ਦੱਸ ਦਈਏ ਕਿ ਇਹ ਰਿਆਲਟੀ ਸ਼ੋਅ ਦਾ ਆਯੋਜਨ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ । ਤੁਸੀਂ ਵੀ ਇਨ੍ਹਾਂ ਨਿੱਕੇ ਸੁਰਬਾਜ਼ਾਂ ਦੇ ਜਿੱਤ ਦੇ ਜਸ਼ਨ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:45 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।
View this post on Instagram