ਰਸ਼ਮਿਕਾ ਮੰਡਨਾ ਨੇ ਵਿਜੈ ਦੇਵਰਕੋਂਡਾ ਨਾਲ ਕਰਵਾ ਲਿਆ ਹੈ ਵਿਆਹ? ਦੋਵਾਂ ਦੇ ਵਿਆਹ ਦੀ ਤਸਵੀਰ ਹੋਈ ਵਾਇਰਲ!

Reported by: PTC Punjabi Desk | Edited by: Lajwinder kaur  |  November 22nd 2022 06:27 PM |  Updated: November 22nd 2022 06:27 PM

ਰਸ਼ਮਿਕਾ ਮੰਡਨਾ ਨੇ ਵਿਜੈ ਦੇਵਰਕੋਂਡਾ ਨਾਲ ਕਰਵਾ ਲਿਆ ਹੈ ਵਿਆਹ? ਦੋਵਾਂ ਦੇ ਵਿਆਹ ਦੀ ਤਸਵੀਰ ਹੋਈ ਵਾਇਰਲ!

Rashmika Mandanna-Vijay Deverakonda news: ਵਿਜੈ ਦੇਵਰਕੋਂਡਾ ਅਤੇ ਰਸ਼ਮਿਕਾ ਮੰਡਾਨਾ ਦੇ ਰਿਸ਼ਤੇ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਹਾਲਾਂਕਿ ਦੋਵੇਂ ਹਮੇਸ਼ਾ ਇੱਕ ਦੂਜੇ ਨੂੰ ਚੰਗੇ ਦੋਸਤ ਕਹਿੰਦੇ ਹਨ। ਪਰ ਇਸ ਦੌਰਾਨ ਦੋਵਾਂ ਦੇ ਵਿਆਹ ਦੀ ਫੋਟੋ ਵਾਇਰਲ ਹੋ ਰਹੀ ਹੈ। ਇਹ ਫੋਟੋ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਕੀ ਦੋਵਾਂ ਨੇ ਗੁਪਚੁੱਪ ਵਿਆਹ ਕਰ ਲਿਆ ਹੈ?

ਹੋਰ ਪੜ੍ਹੋ: ਸ਼ਾਹਿਦ ਕਪੂਰ ਨੇ ਬੈੱਡਰੂਮ ਤੋਂ ਸ਼ੇਅਰ ਕੀਤਾ ਪਤਨੀ ਮੀਰਾ ਦਾ ਅਜਿਹਾ ਵੀਡੀਓ, ਜਾਣੋ ਕਿਉਂ ਮੀਰਾ ਨੇ ਸ਼ਾਹਿਦ ਨੂੰ ਕਿਹਾ- ‘ਜੀਨਸ ਪਹਿਨੋ’

inside image of vijay and rashmika image source: Instagram

ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ ਹੈ। ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹੈ। ਇਸ ਫੋਟੋ ਨੂੰ ਕਿਸੇ ਨੇ ਐਡਿਟ ਕੀਤਾ ਹੈ ਅਤੇ ਦੋਵਾਂ ਸਿਤਾਰਿਆਂ ਦੇ ਫੈਨ ਕਲੱਬ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਤੁਸੀਂ ਫੋਟੋ ਵਿੱਚ ਦੇਖੋਗੇ ਕਿ ਦੋਵੇਂ ਵਿਆਹ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ ਅਤੇ ਦੋਵਾਂ ਦੇ ਗਲੇ ਵਿੱਚ ਮਾਲਾ ਹਨ। ਭਾਵੇਂ ਦੋਵਾਂ ਨੇ ਵਿਆਹ ਨਹੀਂ ਕੀਤਾ ਹੈ ਪਰ ਫੈਨਜ਼ ਦੋਵਾਂ ਦੀ ਇਹ ਫੋਟੋ ਦੇਖ ਕੇ ਬੇਸ਼ੱਕ ਬਹੁਤ ਖੁਸ਼ ਹਨ।

Vijay Deverakonda viral image image source: Instagram

ਦੱਸ ਦੇਈਏ ਕਿ ਵਿਜੇ ਅਤੇ ਰਸ਼ਮੀਕਾ ਇਸ ਤੋਂ ਪਹਿਲਾਂ ਗੀਤਾ ਗੋਵੰਦਮ ਅਤੇ ਡੀਅਰ ਕਾਮਰੇਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇਨ੍ਹਾਂ ਫ਼ਿਲਮਾਂ ਤੋਂ ਬਾਅਦ ਦੋਵਾਂ ਦੀ ਜੋੜੀ ਦਾ ਬੋਲਬਾਲਾ ਹੈ। ਇੰਨਾ ਹੀ ਨਹੀਂ ਇਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਅੱਜ ਤੋਂ ਨਹੀਂ ਸਗੋਂ ਕਾਫੀ ਸਮੇਂ ਪਹਿਲਾਂ ਤੋਂ ਸੁਰਖੀਆਂ 'ਚ ਹਨ।

2022 ਦੀ ਸ਼ੁਰੂਆਤ 'ਚ ਗੋਆ ਤੋਂ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਪਤਾ ਲੱਗਾ ਕਿ ਦੋਵਾਂ ਨੇ ਨਵਾਂ ਸਾਲ ਇਕੱਠੇ ਮਨਾਇਆ ਸੀ। ਇਸ ਸਾਲ ਦੋਹਾਂ ਦੇ ਰਿਸ਼ਤੇ ਦੀਆਂ ਖਬਰਾਂ ਕਾਫੀ ਸੁਰਖੀਆਂ 'ਚ ਰਹੀਆਂ ਸਨ।

Liger: Here's how much Vijay Deverakonda charged for his pan-India film image source: Instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network