ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ
ਟੋਕੀਓ ਪੈਰਾਉਲੰਪਿਕਸ (Tokyo Paralympics) ਵਿੱਚ ਭਾਰਤ ਲਈ ਹਰਵਿੰਦਰ ਸਿੰਘ (Harvinder Singh) ਨੇ 13ਵਾਂ ਮੈਡਲ ਜਿੱਤਿਆ ਹੈ । ਉਹਨਾਂ ਨੇ ਤੀਰ ਅੰਦਾਜੀ (archery) ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ । ਉਹ ਇਹਨਾਂ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਤੀਰ ਅੰਦਾਜ਼ ਹਨ । ਉਹਨਾਂ ਨੇ ਇਸ ਮੁਕਾਬਲੇ ਵਿੱਚ ਕੋਰੀਆ ਦੇ ਖਿਡਾਰੀ ਨੂੰ 6-5 ਨਾਲ ਮਾਤ ਦਿੱਤੀ ।
Pic Courtesy: twitter
ਹੋਰ ਪੜ੍ਹੋ :
ਗਾਇਕ ਐਮੀ ਵਿਰਕ ਤੇ ਉਹਨਾਂ ਦੀ ਟੀਮ ਨੇ ਇਸ ਵਜ੍ਹਾ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਮੰਗੀ ਮੁਆਫੀ
Pic Courtesy: twitter
ਇਸ ਤੋਂ ਪਹਿਲਾਂ ਹਰਵਿੰਦਰ ਸਿੰਘ (Harvinder Singh) ਨੇ ਏਸ਼ੀਆਈ ਖੇਡਾਂ ਜਕਾਰਤਾ 2018 ਵਿੱਚ ਇੱਕ ਪ੍ਰਮੁੱਖ ਪ੍ਰਤੀਯੋਗਤਾ ਵਿੱਚ ਪੈਰਾ ਤੀਰਅੰਦਾਜ਼ੀ (archery) ਵਿੱਚ ਸੋਨ ਤਗਮਾ ਜਿੱਤਿਆ ਸੀ ।ਦੱਸ ਦਈਏ ਕਿ ਹਰਵਿੰਦਰ ਸਿੰਘ (Harvinder Singh) ਹਰਿਆਣਾ ਦੇ ਕੈਥਲ ਦੇ ਪਿੰਡ ਦਾ ਰਹਿਣ ਵਾਲਾ ਹੈ। ਇੱਕ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸਬੰਧਿਤ ਹਰਵਿੰਦਰ ਸਿੰਘ ਨੂੰ ਡੇਢ ਸਾਲ ਦੀ ਉਮਰ ਵਿੱਚ ਡੇਂਗੂ ਹੋ ਗਿਆ ਸੀ ।
Chak de phatte!!
Harvinder Singh gets First ever medal in #ParaArchery medal ????#BRONCE #HarvinderSingh #ParalympicsTokyo2020 #paralympics #TeamIndia pic.twitter.com/ycuwJ8jsn1
— Randeep Hooda (@RandeepHooda) September 3, 2021
ਇੱਕ ਸਥਾਨਕ ਡਾਕਟਰ ਨੇ ਉਸਨੂੰ ਇੱਕ ਇੰਜੈਕਸ਼ਨ ਲਗਾਇਆ ਜਿਸਦਾ ਮਾੜਾ ਪ੍ਰਭਾਵ ਪਿਆ ਅਤੇ ਉਸ ਦੀਆਂ ਲੱਤਾਂ ਨੇ ਉਦੋਂ ਤੋਂ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਹਰਵਿੰਦਰ (Harvinder Singh) ਦੀ ਇਸ ਜਿੱਤ ਤੇ ਕਈ ਵੱਡੀਆਂ ਹਸਤੀਆਂ ਨੇ ਵਧਾਈ ਦਿੱਤੀ ਹੈ । ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਟਵੀਟ ਕਰਕੇ ਹਰਵਿੰਦਰ ਦਾ ਹੌਸਲਾ ਵਧਾਇਆ ਹੈ ।