ਗਾਇਕਾ ਹਰਸ਼ਦੀਪ ਕੌਰ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਬੇਟੇ ਦੀ ਝਲਕ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ
ਕਰੀਨਾ ਕਪੂਰ ਖ਼ਾਨ ਤੋਂ ਬਾਅਦ ਬਾਲੀਵੁੱਡ ਸਿੰਗਰ ਹਰਸ਼ਦੀਪ ਕੌਰ ਦੇ ਘਰ ਤੋਂ ਖੁਸ਼ਖਬਰੀ ਆਈ। ਇਸ ਮਹੀਨੇ ਦੀ ਦੋ ਤਾਰੀਖ ਨੂੰ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਬਣਨ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਬੇਟੇ ਦੀ ਛੋਟੀ ਜਿਹੀ ਝਲਕ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ।
image source- instagram
ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘“ਸਾਡੇ ਤਿੰਨਾਂ ਵੱਲੋਂ ਧੰਨਵਾਦ!”...ਪਿਛਲੇ ਕੁੱਝ ਦਿਨਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ .. ਪਰ ਇੱਕ ਚੀਜ਼ ਜੋ ਨਿਰੰਤਰ ਬਣੀ ਹੋਈ ਹੈ, ਤੁਹਾਡਾ ਪਿਆਰ ਅਤੇ ਆਸ਼ੀਰਵਾਦ ਸਾਡੇ ਲਈ ਹੈ ....
ਅਸੀਂ ਸੱਚਮੁਚ ਅਸੀਸ ਵਾਲੇ ਹਾਂ .. ਸਤਨਾਮ ਵਾਹਿਗੁਰੂ’
image source- instagram
ਇਸ ਤਸਵੀਰ ‘ਚ ਹਰਸ਼ਦੀਪ ਕੌਰ ਆਪਣੇ ਪਤੀ ਤੇ ਬੇਟੇ ਦੇ ਨਾਲ ਨਜ਼ਰ ਆ ਰਹੇ ਨੇ। ਦੋਵਾਂ ਨੇ ਨਵਜੰਮੇ ਬੇਟੇ ਨੂੰ ਗੋਦੀ ਚ ਚੁੱਕਿਆ ਹੋਇਆ ਹੈ। ਇਹ ਪੋਸਟ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਨਾਮੀ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ। ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਬਾਲੀਵੁੱਡ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ।
image source- instagram
View this post on Instagram