ਹਰਸ਼ਦੀਪ ਕੌਰ ਨੇ ਨਵਜੰਮੇ ਬੇਟੇ ਨਾਲ ਗੁਰਦੁਆਰੇ ਸਾਹਿਬ ‘ਚ ਟੇਕਿਆ ਮੱਥਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਰੱਖਿਆ ‘ਹੁਨਰ ਸਿੰਘ’ ਨਾਂਅ
ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਿਲ ਜਿੱਤਣ ਵਾਲੀ ਗਾਇਕਾ ਹਰਸ਼ਦੀਪ ਕੌਰ, ਜਿਨ੍ਹਾਂ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਦੇ ਨਾਲ ਨਵਾਜਿਆ ਹੈ। ਇਸ ਮਹੀਨੇ ਹੀ ਹਰਸ਼ਦੀਪ ਕੌਰ ਤੇ ਮਨਕੀਤ ਸਿੰਘ ਮੰਮੀ-ਪਾਪਾ ਬਣੇ ਨੇ। ਜਿਸ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਹਸਤੀਆਂ ਤੇ ਹਰਸ਼ਦੀਪ ਕੌਰ ਦੇ ਚਾਹੁਣ ਵਾਲੇ ਉਨ੍ਹਾਂ ਨੇ ਵਧਾਈਆਂ ਦੇ ਰਹੇ ਨੇ।
image source- instagram
ਹੋਰ ਪੜ੍ਹੋ : ਮਿਹਨਤਾਂ ਦੇ ਸਦਕੇ ਗੀਤਕਾਰ ਗਿੱਲ ਰੌਂਤਾ ਨੇ ਲਈ ਨਵੀਂ ਕਾਰ, ਵਾਹਿਗੁਰੂ ਜੀ ਤੇ ਫੈਨਜ਼ ਦਾ ਕੀਤਾ ਧੰਨਵਾਦ
image source- instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੇਟੇ ਦਾ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੋਂ ਆਪਣੇ ਪਤੀ ਤੇ ਬੇਟੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ, ਅਸੀਂ ਆਪਣੇ ਬੇਬੀ ਦਾ ਨਾਮ "ਹੁਨਰ ਸਿੰਘ" ਰੱਖਿਆ ਹੈ....ਕ੍ਰਿਪਾ ਕਰਕੇ ਉਸਨੂੰ ਆਪਣਾ ਪਿਆਰ ਅਤੇ ਅਸੀਸਾਂ ਦਿੰਦੇ ਰਹੋ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁੱਭ ਕਾਮਨਾਵਾਂ ਦੇ ਰਹੇ ਨੇ।
image source- instagram
ਉਨ੍ਹਾਂ ਨੇ ਆਪਣੇ ਬੇਟੇ ਹੁਨਰ ਸਿੰਘ ਨਾਂਅ ਦਾ ਮਤਲਬ ਦੱਸਿਆ ਹੈ ‘ਆਰਟ, ਸਕਿਲ, ਟੈਲੇਂਟ’ । ਹਰਸ਼ਦੀਪ ਕੌਰ ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਨੂੰ ਕਈ ਸੁਪਰ ਹਿੱਟ ਗੀਤ ਚੁੱਕੇ ਨੇ । ਉਹ ਕੈਟਰੀਨਾ ਕੈਫ, ਆਲਿਆ ਭੱਟ, ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ ਤੇ ਕਈ ਹੋਰ ਐਕਟਰੈੱਸਾਂ ਦੇ ਲਈ ਪਲੇਅ ਬੈਕ ਸਿੰਗਿੰਗ ਕਰ ਚੁੱਕੀ ਹੈ।
View this post on Instagram
(adsbygoogle = window.adsbygoogle || []).push({});