'ਹੈਰੀ ਪੋਟਰ' ਫੇਮ ਐਕਟਰ ਰੌਬੀ ਕੋਲਟਰੇਨ ਦਾ 72 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਹਾਲੀਵੁੱਡ 'ਚ ਛਾਈ ਸੋਗ ਲਹਿਰ

Reported by: PTC Punjabi Desk | Edited by: Pushp Raj  |  October 15th 2022 10:08 AM |  Updated: October 15th 2022 10:11 AM

'ਹੈਰੀ ਪੋਟਰ' ਫੇਮ ਐਕਟਰ ਰੌਬੀ ਕੋਲਟਰੇਨ ਦਾ 72 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਹਾਲੀਵੁੱਡ 'ਚ ਛਾਈ ਸੋਗ ਲਹਿਰ

'Harry Potter' actor Robbie Coltrane died: ਅੱਜ ਤੜਕੇ ਹਾਲੀਵੁੱਡ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਹਾਲੀਵੁੱਡ ਫਰੈਂਚਾਇਜ਼ੀ ਹੈਰੀ ਪੋਟਰ 'ਚ 'ਰੂਬੀਅਸ ਹੈਗਰਿਡ' ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਰੌਬੀ ਰੌਬੀ ਕੋਲਟਰੇਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ 72 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਹੈਰੀ ਪੋਟਰ ਲਈ ਮਸ਼ਹੂਰ ਰੌਬੀ ਬ੍ਰਿਟਿਸ਼ ਸੀਰੀਜ਼ 'ਕਰੈਕਰ' ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਸੀ। ਰੌਬੀ ਦੀ ਮੌਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਹੈ।

Image Source: Google

ਰੌਬੀ ਕੋਲਟਰੇਨ ਦਾ ਜਨਮ 30 ਮਾਰਚ 1950 ਨੂੰ ਗਲਾਸਗੋ, ਸਕਾਟਲੈਂਡ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਐਂਥਨੀ ਰੌਬਰਟ ਮੈਕਮਿਲਨ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਰੋਬੀ ਨੇ ਐਕਟਿੰਗ 'ਚ ਆਪਣੀ ਕਿਸਮਤ ਅਜ਼ਮਾਈ ਤਾਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਇੰਡਸਟਰੀ 'ਚ ਅਸਫਲਤਾ ਤੋਂ ਬਾਅਦ ਰੌਬੀ ਨੇ ਕਲੱਬ 'ਚ ਸਟੈਂਡ-ਅੱਪ ਕਾਮੇਡੀ ਕਰਨੀ ਸ਼ੁਰੂ ਕਰ ਦਿੱਤੀ।

Image Source: Google

ਰੌਬੀ ਕੋਲਟਰੇਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸੀਰੀਅਲ ਨਾਲ ਕੀਤੀ ਸੀ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ, ਉਨ੍ਹਾਂ ਨੇ ਫਲੈਸ਼ ਗੋਰਡਨ, ਬਲੈਕਡਰ ਅਤੇ ਕੀਪ ਇਟ ਇਨ ਦ ਫੈਮਿਲੀ ਵਰਗੇ ਸ਼ੋਅ ਵਿੱਚ ਵੀ ਕੰਮ ਕੀਤਾ।

ਇਸ ਤੋਂ ਇਲਾਵਾ ਉਹ ਏ ਕਿੱਕ ਅੱਪ ਦ ਈਟਸ, ਦਿ ਕਾਮਿਕ ਸਟ੍ਰਿਪ ਅਤੇ ਅਲਫ੍ਰੇਸਕੋ ਵਰਗੇ ਕਾਮੇਡੀ ਸ਼ੋਅਜ਼ ਵਿੱਚ ਵੀ ਨਜ਼ਰ ਆਏ। ਰੌਬੀ ਜਿੰਮੀ ਮੈਕਗਵਰਨ ਦੀ ਕਰੈਕਰ ਲੜੀ, ਜੋ ਕਿ 1993 ਅਤੇ 2006 ਦੇ ਵਿਚਕਾਰ ਪ੍ਰਸਾਰਿਤ ਹੋਈ ਸੀ।

Image Source: Google

ਹੋਰ ਪੜ੍ਹੋ: ਪਰਮੀਸ਼ ਵਰਮਾ ਨੇ ਦੱਸਿਆ ਕਿ ਪਿਤਾ ਬਨਣ ਮਗਰੋਂ ਕਿੰਝ ਬਦਲ ਗਈ ਹੈ ਉਨ੍ਹਾਂ ਦੀ ਜ਼ਿੰਦਗੀ,ਪੜ੍ਹੋ ਪੂਰੀ ਖ਼ਬਰ

ਇਸ ਸਭ ਤੋਂ ਇਲਾਵਾ ਰੌਬੀ ਨੂੰ ਹੈਰੀ ਪੋਟਰ ਵਿੱਚ ਰੂਬੀਅਸ ਹੈਗਰਿਡ ਦ ਜਾਇੰਟ ਦੀ ਭੂਮਿਕਾ ਤੋਂ ਕਾਫੀ ਪ੍ਰਸਿੱਧੀ ਮਿਲੀ। ਇਹ ਮਸ਼ਹੂਰ ਫਰੈਂਚਾਇਜ਼ੀ 2001 ਵਿੱਚ ਹੈਰੀ ਪੋਟਰ ਐਂਡ ਦਿ ਸੋਰਸਰਜ਼ ਸਟੋਨ ਨਾਲ ਸ਼ੁਰੂ ਹੋਈ ਸੀ। ਇਸ ਫ਼ਿਲਮ ਲਈ ਉਨ੍ਹਾਂ ਨੇ ਕਈ ਐਵਾਰਡ ਵੀ ਜਿੱਤੇ। ਰੌਬੀ ਕੋਲਟਰੇਨ ਦੇ ਅਕਾਲ ਚਲਾਣੇ ਨਾਲ ਮਨੋਰੰਜਨ ਜਗਤ ਲਈ ਬਹੁਤ ਵੱਡਾ ਘਾਟਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network