ਪੀਟੀਸੀ ਸਟੂਡੀਓ 'ਚ ਗਾਏ 'ਅਲੀ ਅਲੀ' ਗਾਣੇ ਨਾਲ ਸਭ ਦਾ ਦਿਲ ਜਿੱਤ ਰਹੇ ਹਨ ਹੈਰੀ ਅਜ਼ੀਜ਼, ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  February 04th 2019 12:41 PM |  Updated: February 06th 2019 03:23 PM

ਪੀਟੀਸੀ ਸਟੂਡੀਓ 'ਚ ਗਾਏ 'ਅਲੀ ਅਲੀ' ਗਾਣੇ ਨਾਲ ਸਭ ਦਾ ਦਿਲ ਜਿੱਤ ਰਹੇ ਹਨ ਹੈਰੀ ਅਜ਼ੀਜ਼, ਦੇਖੋ ਵੀਡੀਓ

ਪੀਟੀਸੀ ਸਟੂਡੀਓ 'ਚ ਗਾਏ 'ਅਲੀ ਅਲੀ' ਗਾਣੇ ਨਾਲ ਸਭ ਦਾ ਦਿਲ ਜਿੱਤ ਰਹੇ ਹਨ ਹੈਰੀ ਅਜ਼ੀਜ਼, ਦੇਖੋ ਵੀਡੀਓ : ਪੀਟੀਸੀ ਰਿਕਾਰਡਜ਼ ਦੇ ਲੇਬਲ ਤਲੇ ਰਿਲੀਜ਼ ਕੀਤੇ ਜਾ ਰਹੇ ਪੀਟੀਸੀ ਸਟੂਡੀਓਜ਼ ਦੇ ਸ਼ਾਨਦਾਰ ਗੀਤਾਂ ਨੂੰ ਹੁਣ ਤੱਕ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਵੱਡੇ ਕਲਾਕਾਰ ਅਤੇ ਹੁਨਰਮੰਦ ਗਾਇਕ ਪੀਟੀਸੀ ਸਟੂਡੀਓ 'ਚ ਆਪਣੀ ਗਾਇਕੀ ਦੇ ਜੌਹਰ ਦਿਖਾ ਚੁੱਕੇ ਹਨ। ਇਸੇ ਲੜੀ ਤਹਿਤ ਪੀਟੀਸੀ ਸਟੂਡੀਓ ਲੈ ਕੇ ਹਾਜ਼ਿਰ ਹੈ ਇੱਕ ਹੋਰ ਸ਼ਾਨਦਾਰ ਗੀਤ 'ਅਲੀ ਅਲੀ' ਜਿਸ ਨੂੰ ਆਵਾਜ਼ ਦਿੱਤੀ ਹੈ ਨਾਮਵਰ ਪੰਜਾਬੀ ਗਾਇਕ ਹੈਰੀ ਅਜ਼ੀਜ਼ ਨੇ।

ਅਲੀ ਅਲੀ ਦਮ ਅਲੀ ਅਲੀ ਨੂੰ ਹੈਰੀ ਅਜ਼ੀਜ਼ ਦੀ ਆਵਾਜ਼ 'ਚ ਨਵਾਂ ਰੂਪ ਦਿੱਤਾ ਗਿਆ ਹੈ। ਗਾਣੇ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਦਿੱਤਾ ਹੈ। ਇਹ ਗੀਤ ਪੀਟੀਸੀ ਸਟੂਡੀਓ 'ਚ ਹੀ ਫਿਲਮਾਇਆ ਗਿਆ ਹੈ। ਹੈਰੀ ਅਜ਼ੀਜ਼ ਇਸ ਤੋਂ ਪਹਿਲਾਂ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਆਪਣਾ ਗਾਣਾ 'ਚੋਰਾਂ ਦਾ ਚੋਰ' ਦਰਸ਼ਕਾਂ ਅੱਗੇ ਪੇਸ਼ ਕਰ ਚੁੱਕੇ ਹਨ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਿਆਰ ਮਿਲਿਆ ਹੈ।

ਹੋਰ ਵੇਖੋ : ਨਾਨਕਿਆਂ ਦਾ ਲਾਡਲਾ ਹੈ ਸਲਮਾਨ ਖਾਨ ਦਾ ਭਾਣਜਾ, ਨਾਨੂ ਨਾਲ ਇੰਝ ਕਰਦਾ ਹੈ ਮਸਤੀ, ਦੇਖੋ ਵੀਡੀਓ

Harry Azeez 's new song Ali Ali in PTC Studios out now Harry Azeez

ਹੈਰੀ ਅਜ਼ੀਜ਼ ਹੋਰ ਕਈ ਸੁਪਰਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਉਹਨਾਂ ਦੇ ਪੀਟੀਸੀ ਸਟੂਡੀਓ 'ਚ ਗਾਏ ਇਸ ਖੂਬਸੂਰਤ ਅਲੀ ਅਲੀ ਗਾਣੇ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network