ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਦੀ ਫ਼ਿਲਮ 'Code Name Tiranga' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
Film 'Code Name Tiranga' Trailer: ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਤੇ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਇਨ੍ਹੀਂ ਆਪਣੀ ਆਉਣ ਵਾਲੀ ਫ਼ਿਲਮ 'ਕੋਡ ਨੇਮ ਤਿਰੰਗਾ' (Code Name Tiranga) ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਫ਼ਿਲਮ ਦੇ ਦਮਦਾਰ ਟ੍ਰੇਲਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
Image Source :instagram
ਦੱਸ ਦਈਏ ਕਿ ਹਾਲ ਹੀ ਵਿੱਚ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਟੀ-ਸੀਰੀਜ਼, ਰਿਲਾਇੰਸ ਐਂਟਰਟੇਨਮੈਂਟ, ਫਿਲਮ ਹੈਂਗਰ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ, ਇਸ ਫ਼ਿਲਮ ਦੇ ਨਿਰਮਾਤਾ ਰਿਭੂ ਦਾਸ ਗੁਪਤਾ ਹਨ।
ਫ਼ਿਲਮ ਦਾ ਟ੍ਰੇਲਰ
ਇਸ 2: 56 ਸੈਕਿੰਡ ਦੇ ਟ੍ਰੇਲਰ ਦੀ ਸ਼ੁਰੂਆਤ ਅਦਾਕਾਰ ਸ਼ਰਦ ਕੇਲਕਰ ਦੇ ਨਾਲ ਹੁੰਦੀ ਹੈ। ਇਸ ਵਿੱਚ ਸ਼ਰਦ ਕੇਲਕਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ "ਜਦੋਂ ਕਮਜ਼ੋਰ ਇਨਸਾਨ ਆਵਾਜ਼ ਚੁੱਕਦਾ ਹੈ ਤਾਂ ਪੂਰੀ ਦੁਨੀਆ ਉਸ ਨੂੰ ਲਾਹਨਤਾਂ ਪਾਉਂਦੀ ਹੈ ਜੇਕਰ ਕਮਜ਼ੋਰ ਬੰਦੂਕ ਚੁੱਕਦਾ ਹੈ ਤਾਂ ਉਸ ਨੂੰ ਦਹਿਸ਼ਤਗਰਦ ਕਿਹਾ ਜਾਂਦਾ ਹੈ"
Image Source :instagram
ਅਸਲ ਘਟਨਾਵਾਂ 'ਤੇ ਅਧਾਰਿਤ ਫ਼ਿਲਮ
ਇਸ ਫ਼ਿਲਮ ਦੀ ਕਹਾਣੀ ਅਸਲ ਘਟਨਾਵਾਂ ਉੱਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਪਾਰਲੀਮੈਂਟ ਅਟੈਕ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਇਸ ਵੀਡੀਓ ਦੇ ਵਿੱਚ ਪਰੀਣੀਤੀ ਚੋਪੜਾ ਦਾ ਬੇਹੱਦ ਦਮਦਾਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 'ਕੋਡ ਨੇਮ ਤਿਰੰਗਾ' ਇੱਕ ਜਾਸੂਸੀ ਐਕਸ਼ਨ ਥ੍ਰਿਲਰ ਫ਼ਿਲਮ ਹੈ। ਇਹ ਇੱਕ ਜਾਸੂਸ ਦੀ ਕਹਾਣੀ ਹੈ, ਜੋ ਆਪਣੀ ਕੌਮ ਲਈ ਇੱਕ ਦ੍ਰਿੜ ਅਤੇ ਨਿਡਰ ਮਿਸ਼ਨ 'ਤੇ ਹੈ ਜਿੱਥੇ ਕੁਰਬਾਨੀ ਦੇਣ ਦੀ ਲੋੜ ਹੈ।
ਪਰੀਣੀਤੀ ਚੋਪੜਾ ਦਾ ਦਮਦਾਰ ਰੋਲ
ਫ਼ਿਲਮ 'ਚ ਪਰਿਣੀਤੀ ਚੋਪੜਾ ਇੱਕ ਰਾਅ ਏਜੰਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਜੋ ਕਈ ਦੇਸ਼ਾਂ ਦੀ ਲੰਬੀ ਯਾਤਰਾ 'ਤੇ ਹੈ। ਇਸ ਦੇ ਨਾਲ ਹੀ ਗਾਇਕ ਹਾਰਡੀ ਸੰਧੂ ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦੇਣਗੇ।
ਫ਼ਿਲਮ 'ਕੋਡ ਨੇਮ ਤਿਰੰਗਾ' ਦੀ ਸਟਾਰ ਕਾਸਟ
ਇਸ ਫ਼ਿਲਮ ਵਿੱਚ ਹਾਰਡੀ ਸੰਧੂ ਅਤੇ ਪਰੀਣੀਤੀ ਚੋਪੜਾ ਲੀਡ ਵਿੱਚ ਨਜ਼ਰ ਆਉਣਗੇ। ਪਰਣੀਤੀ ਤੇ ਹਾਰਡੀ ਸੰਧੂ ਦੇ ਨਾਲ-ਨਾਲ ਇਸ ਫਿਲਮ 'ਚ ਸ਼ਰਦ ਕੇਲਕਰ, ਰਜਿਤ ਕਪੂਰ, ਦਿਬਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਅਤੇ ਦਿਸ਼ਾ ਮਾਰੀਵਾਲਾ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ।
Image Source :instagram
ਹੋਰ ਪੜ੍ਹੋ: ਭੋਜਪੁਰੀ ਅਦਾਕਾਰ ਤੇ ਸਾਂਸਦ ਰਵੀ ਕਿਸ਼ਨ ਨਾਲ ਹੋਈ 3.25 ਕਰੋੜ ਰੁਪਏ ਦੀ ਠੱਗੀ, ਪੜ੍ਹੋ ਪੂਰੀ ਖ਼ਬਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਫ਼ਿਲਮ 'ਕੋਡ ਨੇਮ ਤਿਰੰਗਾ' ਤੋਂ ਇਲਾਵਾ ਸੂਰਜ ਬੜਜਾਤਿਆ ਦੀ ਆਉਣ ਵਾਲੀ ਫ਼ਿਲਮ 'ਉਚਾਈ' ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਅਮਿਤਾਭ ਬੱਚਨ, ਅਨੁਪਮ ਖੇਰ ਅਤੇ ਬੋਮਨ ਇਰਾਨੀ ਵੀ ਨਜ਼ਰ ਆਉਣਗੇ। ਹਾਰਡੀ ਸੰਧੂ ਅਤੇ ਪਰੀਣੀਤੀ ਦੇ ਫੈਨਜ਼ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।