ਪੰਜਾਬ ਦੀ ਖਿਡਾਰਨ ਹਰਮਿਲਨ ਬੈਂਸ ਨੇ ਤੋੜਿਆ 19 ਸਾਲ ਪੁਰਾਣਾ ਰਿਕਾਰਡ
ਪੰਜਾਬ ਦੀ ਰਹਿਣ ਵਾਲੀ Harmilan ਬੈਂਸ ਨੇ ਵਾਰੰਗਲ ਵਿਚ 60th National Open Athletics Championships ਵਿਚ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ । ਹਰਮਿਲਨ ਨੇ 4:05.39 ਮਿੰਟ ਵਿਚ ਦੌੜ ਪੂਰੀ ਕੀਤੀ । ਇਸ ਜਿੱਤ ਨਾਲ ਉਸ ਨੇ ਸੁਨੀਤਾ ਰਾਣੀ (4: 06.03 ਮਿੰਟ) ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਜੋ ਉਸ ਨੇ 2002 ਦੀਆਂ ਏਸ਼ੀਆਈ ਖੇਡਾਂ ਵਿਚ ਬਣਾਇਆ ਸੀ।
ਹੋਰ ਪੜ੍ਹੋ :
ਤੁਹਾਨੂੰ ਦੱਸ ਦਿੰਦੇ ਹਾਂ ਕਿ ਪਟਿਆਲਾ ਦੀ ਰਹਿਣ ਵਾਲੀ ਹਰਮਿਲਨ (Harmilan) ਦੀ ਮਾਂ ਮਾਧੁਰੀ ਸਿੰਘ ਬੁਸਾਨ ਏਸ਼ੀਅਨ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਰਹੀ ਹੈ। ਉਸ ਦੇ ਪਿਤਾ ਵੀ ਇਕ ਅਥਲੀਟ ਹਨ। ਜਨਵਰੀ 2020 ਤੋਂ 8 ਰਾਸ਼ਟਰੀ ਪੱਧਰ ਦੀਆਂ ਦੌੜਾਂ ਵਿਚ ਚੋਟੀ 'ਤੇ ਰਹਿਣ ਵਾਲੀ ਹਰਮਿਲਨ ਨੇ ਬਹੁਤ ਤਰੱਕੀ ਕੀਤੀ ਹੈ।
View this post on Instagram
ਪਿਛਲੇ ਸਾਲ ਭੁਵਨੇਸ਼ਵਰ ਵਿਚ ਖੇਲ ਇੰਡੀਆ ਯੂਨੀਵਰਸਿਟੀ ਗੇਮਸ ਵਿਚ 4:14.68 ਮਿੰਟ ਦਾ ਸਮਾਂ ਲੈਣ ਤੋਂ ਬਾਅਦ ਇਸ ਸਾਲ 16 ਮਾਰਚ ਨੂੰ ਫੈਡਰੇਸ਼ਨ ਕੱਪ ਵਿਚ 4:8.70 ਮਿੰਟ ਅਤੇ ਫਿਰ 21 ਜੂਨ ਨੂੰ ਇੰਡੀਅਨ ਗ੍ਰਾਂ ਪ੍ਰੀ ਵਿਚ 4:08.27 ਮਿੰਟ ਦਾ ਸਮਾਂ ਲਿਆ। ਉਹ ਹੁਣ ਰਾਸ਼ਟਰੀ ਰਿਕਾਰਡ ਤੋੜਨ ਵਿਚ ਕਾਮਯਾਬ ਰਹੀ।