ਹਰਜੀਤ ਹਰਮਨ ਦੇ ਸਾਥੀ ਨੇ ਬਚਾਈ ਸਾਰੇ ਗਰੁੱਪ ਦੀ ਜਾਨ, ਪਰ ਖੁਦ ਆਈਸੀਯੂ ‘ਚ ਜੂਝ ਰਿਹਾ ਜ਼ਿੰਦਗੀ ਅਤੇ ਮੌਤ ਵਿਚਾਲੇ
ਹਰਜੀਤ ਹਰਮਨ (Harjit Harman) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ (Singer) ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਸਾਥੀ ਵਿਸ਼ਾਲ ਸ਼ਰਮਾ (Vishal Sharma )ਨੇ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਦੀ ਜਾਨ ਆਪਣੀ ਜਾਨ ਤਲੀ ‘ਤੇ ਰੱਖ ਕੇ ਬਚਾਈ । ਦਰਅਸਲ ਹਰਜੀਤ ਹਰਮਨ ਦਾ ਇੱਕ ਸ਼ੋਅ ਵਿਦੇਸ਼ ‘ਚ ਹੋਣਾ ਸੀ । ਜਿਸ ਕਾਰਨ ਉਹ ਵਿਦੇਸ਼ ‘ਚ ਸਨ । ਪਰ ਜਦੋਂ ਸ਼ੋਅ ਤੋਂ ਬਾਅਦ ਗਰੁੱਪ ਦੇ ਮੈਂਬਰ ਆਰਾਮ ਕਰ ਰਹੇ ਸਨ ਤਾਂ ਹੋਟਲ ਚ ਅਚਾਨਕ ਅੱਗ ਲੱਗ ਗਈ ।
image From instagram
ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਸਾਂਝੀ ਕੀਤੀ ਹਰਭਜਨ ਮਾਨ ਅਤੇ ਹਰਜੀਤ ਹਰਮਨ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਵਿਸ਼ਾਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਨੀਂਦ ਤੋਂ ਜਗਾਇਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਉੱਥੇ ਪਹੁੰਚ ਕੇ ਸਭ ਨੂੰ ਬਚਾ ਲਿਆ । ਪਰ ਧੂੰਏਂ ਦੀ ਲਪੇਟ ‘ਚ ਆਉਣ ਦੇ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ।ਜੋ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।
image From instagram
ਹਰਜੀਤ ਹਰਮਨ ਨੇ ਲਿਖਿਆ ਕਿ ‘ਜੇ ਵਿਸ਼ਾਲ ਸਾਡੇ ਗਰੁੱਪ ਮੈਂਬਰਾਂ ਨੂੰ ਅਲਰਟ ਨਾ ਕਰਦਾ ਤਾਂ ਕੋਈ ਵੀ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ । ਸੋ ਵਿਸ਼ਾਲ ਦੀ ਬਹਾਦਰੀ ਨੂੰ ਸਲਾਮ ਤੇ ਧੰਨਵਾਦ ਪ੍ਰਮਾਤਮਾਂ ਸਾਡੇ ਵੀਰ ਨੂੰ ਜਲਦੀ ਤੰਦਰੁਸਤ ਕਰੇ’।
image From instagram
ਹਰਜੀਤ ਹਰਮਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਰਜੀਤ ਹਰਮਨ ਨੇ ਗਾਇਕੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ।
View this post on Instagram