ਹਰੀਸ਼ ਵਰਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘MONALISA’, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਦਿਲਚਸਪ ਪੋਸਟਰ
ਪੰਜਾਬੀ ਐਕਟਰ ਤੋਂ ਗਾਇਕ ਬਣੇ ਹਰੀਸ਼ ਵਰਮਾ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਬਹੁਤ ਹੀ ਦਿਲਚਸਪ ਟਾਈਟਲ ‘MONALISA’ ਹੇਠ ਉਹ ਨਵਾਂ ਗੀਤ ਲੈ ਕੇ ਆ ਰਹੇ ਨੇ।
image source- instagram
ਹੋਰ ਪੜ੍ਹੋ : ਦੇਖੋ ਵੀਡੀਓ - ਗਾਇਕ ਰੇਸ਼ਮ ਸਿੰਘ ਅਨਮੋਲ ਤੇ ਅਫਸਾਨਾ ਖ਼ਾਨ ਦੀ ਲੜਾਈ ਵਾਲੀ ਵੀਡੀਓ ਹੋਈ ਵਾਇਰਲ
image source- instagram
ਉਨ੍ਹਾਂ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ - "#MONALISA" ਲਿਓਨਾਰਡੋ ਦਾ ਵਿੰਚੀ ਦਵਾਰਾ ਬਣਾਈ ਗਈ ਅੱਜ ਤੱਕ ਦੀ ਸਭ ਤੋਂ ਸੋਹਣੀ #painting ਹੈ , ਮੋਨਾਲੀਜ਼ਾ ਦੀ ਮੁਸਕਾਨ ਨੂੰ ਰਹੱਸਮਈ ਅਤੇ ਕਾਤਿਲ ਮੰਨਿਆ ਜਾਂਦਾ ,ਓਸੇ ਮੁਸਕਾਨ ਦਾ comparison ਇੱਕ ਕੁੜੀ ਦੀ #SMILE ਨਾਲ ਕਰਦਾ ਇਹ ਵੱਖਰਾ ਜਾ ਗੀਤ ਜਲਦ ਤੁਹਾਡੇ ਸਾਹਮਣੇ’ ।
image source- instagram
ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਦਰਸ਼ਕ ਇਸ ਗੀਤ ਨੂੰ ਕੇ ਬਹੁਤ ਉਤਸੁਕ ਨੇ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਸੰਧੂ ਕੁਲਦੀਪ ਨੇ ਲਿਖੇ ਤੇ ਮਿਊਜ਼ਿਕ ਹੋਵੇਗਾ ਦੇਸੀ ਕਰਿਊ ਵਾਲਿਆਂ ਦਾ । ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਹਰੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਸੁਪਰ ਹਿੱਟ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਪਹਿਲਾਂ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
View this post on Instagram