ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹਰੀਸ਼ ਵਰਮਾ ਦਾ ਨਵਾਂ ਗੀਤ ‘Monalisa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਐਕਟਰ ਤੋਂ ਗਾਇਕ ਬਣੇ ਹਰੀਸ਼ ਵਰਮਾ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਜੀ ਹਾਂ ਉਹ ‘Monalisa’ ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ। ਪਿਆਰ ਦੇ ਰੰਗਾਂ ਨਾਲ ਭਰਿਆ ਇਹ ਗੀਤ ਨੌਜਵਾਨਾਂ ਨੂੰ ਖੂਬ ਪਸੰਦ ਆ ਰਿਹਾ ਹੈ।
image source- youtube
ਹੋਰ ਪੜ੍ਹੋ : ਸਿੰਮੀ ਚਾਹਲ ਨੇ ਬਹੁਤ ਸਮੇਂ ਬਾਅਦ ਸਾਂਝੀ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਕਿਊਟ ਜਿਹਾ ਫੋਟੋ
image source- youtube
ਇਸ਼ਕ ਦੇ ਜਜ਼ਬਾਤਾਂ ਨੂੰ ਬੋਲਾਂ ਦੇ ਰੂਪ 'ਚ ਕਾਗਜ਼ ਤੇ ਉਤਾਰਿਆ ਹੈ ਗੀਤਕਾਰ ਸੰਧੂ ਕੁਲਦੀਪ ਨੇ ਤੇ ਸ਼ਾਨਦਾਰ ਮਿਊਜ਼ਿਕ ਨਾਲ ਚਾਰ ਚੰਨ ਲਗਾਏ ਨੇ ਦੇਸੀ ਕਰਿਊ ਵਾਲਿਆਂ ਨੇ। ਇਸ ਮਿਊਜ਼ਿਕ ਵੀਡੀਓ ਨੂੰ Harry Jordan ਨੇ ਤਿਆਰ ਕੀਤਾ ਹੈ। ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਹਰੀਸ਼ ਵਰਮਾ ਤੇ ਵਿਦੇਸ਼ੀ ਮਾਡਲ । ਇਸ ਗੀਤ ਨੂੰ ਹਰੀਸ਼ ਵਰਮਾ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ ਜਿਸ ਨੂੰ ਪਿਆਰ ਹੋ ਗਿਆ ਹੈ। ਇਸ ਗੀਤ ਨੂੰ Leaf Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ। ਤੁਸੀਂ ਵੀ ਕਮੈਂਟ ਕਰਕੇ ਇਸ ਗੀਤ ਬਾਰੇ ਆਪਣੀ ਰਾਏ ਦੇ ਸਕਦੇ ਹੋ।
image source- youtube
ਜੇ ਗੱਲ ਕਰੀਏ ਹਰੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰਾਂ 'ਚੋਂ ਇੱਕ ਨੇ। ਉਨ੍ਹਾਂ ਨੇ ਆਪਣੀ ਐਕਟਿੰਗ ਦੇ ਦਮ ‘ਤੇ ਹੀ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਸੀ । ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਾਇਕੀ ਚ ਵੀ ਆਪਣਾ ਨਾਂਅ ਚਮਕਾਇਆ ਹੈ । ‘ਇੱਕ ਵਾਰੀ ਹੋਰ ਸੋਚ ਲੇ’, ‘ਯਾਰਾ ਵੇ’, ‘ਚਿਹਰੇ’, ‘ਦਿਲਾ ਮੇਰਿਆ’ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।