ਜਾਣੋ ਹਰੀਸ਼ ਵਰਮਾ ਨੇ ਕਿਉਂ ਛੁਪਾਇਆ ਅਪਣਾ ਚਿਹਰਾ
ਪੰਜਾਬੀ ਇੰਡਸਟਰੀ ਦਿਨੋ-ਦਿਨ ਨਵੀਆਂ ਬੁਲੰਦੀਆਂ ਨੂੰ ਛੂ ਰਹੀ ਹੈ ਤੇ ਜਿਸ ਕਰਕੇ ਹਰ ਰੋਜ ਨਵੇਂ ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਗੱਲ ਕਰਦੇ ਹਾਂ ਹਰੀਸ਼ ਵਰਮਾ ਦੀ ਜੋ ਕੇ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀ ਹਨ, ਉਹਨਾਂ ਦੀ ਐਕਟਿੰਗ ਦੇ ਤਾਂ ਲੱਖਾਂ ਦੀਵਾਨੇ ਨੇ ਪਰ ਉਹਨਾਂ ਨੇ ਅਪਣੀ ਆਵਾਜ਼ ਨਾਲ ਵੀ ਸਭ ਨੂੰ ਆਪਣਾ ਦੀਵਾਨਾ ਬਣਾ ਰੱਖਿਆ ਹੈ। ਸਭ ਦਾ ਹਰਮਨ ਪਿਆਰਾ ਜੱਟ ਟਿੰਕਾ ਯਾਨੀਕਿ ਹਰੀਸ਼ ਵਰਮਾ ਜੋ ਕੇ ਇੱਕ ਵਾਰ ਫੇਰ ਤੋਂ ਅਪਣੇ ਫੈਨਜ਼ ਲਈ ਕੁੱਝ ਵੱਖਰਾ ਲੈ ਕੇ ਆ ਰਹੇ ਹਨ।
https://www.instagram.com/p/BrVRQxOHgHa/
ਹਾਂ ਜੀ ਇਹ ਖੁਸ਼ਖਬਰੀ ਖੁਦ ਹਰੀਸ਼ ਵਰਮਾ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਦਿੱਤੀ ਹੈ। ਉਹਨਾਂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟਰ ਰਿਲੀਜ਼ ਕੀਤਾ ਹੈ। ਉਹਨਾਂ ਨੇ ਨਾਲ ਹੀ ਦੱਸਿਆ ਹੈ ਕਿ ਇਹ ਗਾਣਾ ਰੋਮਾਂਟਿਕ ਸੌਂਗ ਹੈ ਜਿਸ ਦਾ ਨਾਂਅ ‘ਚਿਹਰੇ’ ਹੈ ਤੇ ਇਸ ਗੀਤ ਨੂੰ ਵਾਰ ਵਾਰ ਸੁਣੋਗੇ ਤੇ ਦੇਖੋਗੇ ਲਈ ਮਜ਼ਬੂਰ ਹੋ ਜਾਵੋਗੇ। ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਹਰੀਸ਼ ਸ਼ਰਮਾ ਨੇ ਅਪਣਾ ਚਿਹਰਾ ਅਪਣੇ ਹੱਥਾਂ ਨਾਲ ਛੁਪਾਇਆ ਹੋਇਆ ਹੈ।
ਹੋਰ ਪੜ੍ਹੋ: ਸਪਨਾ ਚੌਧਰੀ ਦੇ ਭਰਾ ਨੇ ਚਾੜ੍ਹਿਆ ਨਵਾਂ ਚੰਨ, ਜਾਣਾ ਪੈ ਸਕਦਾ ਹੈ ਥਾਣੇ !
ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਬੋਲ ਸੰਦੀਪ ਕੁਲਦੀਪ ਨੇ ਲਿਖੇ ਹਨ ਤੇ ਇਸ ਗੀਤ ਦਾ ਮਿਊਜ਼ਿਕ ਸਟਾਰਬੁਆਏ ਐੱਕਸ ਨੇ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਵੇਗਾ। ਜੇ ਗੱਲ ਕਰੀਏ ਉਹਨਾਂ ਦਾ ਪਹਿਲਾ ਗੀਤ ਸਾਲ 2016 ‘ਚ ਆਇਆ ਸੀ ਤੇ ਉਸ ਗੀਤ ਦਾ ਨਾਂ ‘ਇਕ ਵਾਰ ਹੋਰ ਸੋਚ ਲੈ’ ਸੀ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅਪਣੇ ਕਈ ਗਾਣੇ ਦਕਸ਼ਕਾਂ ਦੀ ਝੋਲੀ ਪਾ ਚੁੱਕੇ ਹਨ।