ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਜੀਵਨ ’ਤੇ ਬਣੇਗੀ ਵੈੱਬਸੀਰੀਜ਼
ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸਿੱਖ ਇਤਿਹਾਸ ਵਿੱਚ ਖ਼ਾਸ ਥਾਂ ਹੈ । ਇਸ ਮਹਾਨ ਜਰਨੈਲ ਦੇ ਜੀਵਨ ਨੂੰ ਦਰਸਾਉਣ ਲਈ ਵੈਬਸੀਰੀਜ਼ ਬਣਾਈ ਜਾਵੇਗੀ । ਆਲਮਾਇਟੀ ਮੋਸ਼ਨ ਪਿਕਚਰ ਨੇ ਨਲੂਆ ਦੀ ਬਾਇਓਪਿਕ ਦੇ ਅਧਿਕਾਰ ਖਰੀਦੇ ਹਨ।
ਹੋਰ ਪੜ੍ਹੋ :
ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ 'ਚ ਇਕ ਜਰਨੈਲ ਸੀ ਅਤੇ ਉਨ੍ਹਾਂ ਦੀ ਜੀਵਨੀ ਵਿਨੀਤ ਨਲੂਆ ਨੇ ਲਿਖੀ ਹੈ ਜੋ ਹਰੀ ਸਿੰਘ ਨਲੂਆ ਦੇ ਅੰਸ਼ 'ਚੋ ਹਨ। ਵਿਨੀਤ ਨੇ ਇਸ ਕਿਤਾਬ ਨੂੰ ਪੂਰਾ ਕਰਨ ਵਿੱਚ ਲਗਭਗ 12 ਸਾਲ ਦਾ ਸਮਾਂ ਲੱਗਿਆ ਹੈ ।
ਇਸ ਪ੍ਰੋਜੈਕਟ ਨੂੰ ਲੈ ਕੇ ਪ੍ਰੋਡਿਊਸਰ ਪ੍ਰਭਲੀਨ ਕੌਰ ਨੇ ਕਿਹਾ ਕਿ, “ਸ. ਹਰੀ ਸਿੰਘ ਨਲੂਆ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਨ ਦਾ ਮੌਕਾ ਪ੍ਰਾਪਤ ਕਰਨਾ ਕਿਸੇ ਵੀ ਸਿੱਖ ਲਈ ਸਭ ਤੋਂ ਵੱਡਾ ਮਾਣ ਹੈ। ਅਸੀਂ ਇਸ ਕਹਾਣੀ ਨਾਲ ਇਕ ਵੈੱਬ ਸੀਰੀਜ਼ ਅਤੇ ਇਕ ਫਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹਾਂ। ਮੈਨੂੰ ਯਕੀਨ ਹੈ ਕਿ ਲੋਕ ਉਨ੍ਹਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਅਸਲ ਸੁਪਰਹੀਰੋਜ਼ 'ਤੇ ਵੀ ਮਾਣ ਕਰਨਗੇ।"