ਹਰਫ ਚੀਮਾ ਨੇ ਦਿੱਤਾ ਕੁਦਰਤ ਨੂੰ ਪਿਆਰ ਕਰਨ ਦਾ ਸੁਨੇਹਾ, ਪੋਸਟ ਕੀਤੀ ਸਾਂਝੀ

Reported by: PTC Punjabi Desk | Edited by: Shaminder  |  June 11th 2021 03:54 PM |  Updated: June 11th 2021 03:54 PM

ਹਰਫ ਚੀਮਾ ਨੇ ਦਿੱਤਾ ਕੁਦਰਤ ਨੂੰ ਪਿਆਰ ਕਰਨ ਦਾ ਸੁਨੇਹਾ, ਪੋਸਟ ਕੀਤੀ ਸਾਂਝੀ

ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ‘ਚ ਗਾਇਕ ਨੇ ਕੁਦਰਤ ਦੇ ਨਾਲ ਪਿਆਰ ਦਰਸਾਉਂਦੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਕੌਂਅ ਅੱਖ ਕੱਢਦੀ ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ ਝੋਨੇ ਨੂੰ ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ।

 harf cheema Image From Instagram

ਹੋਰ ਪੜ੍ਹੋ : ਅਦਾਕਾਰ ਖੇਸਾਰੀ ਯਾਦਵ ‘ਤੇ ਕੇਸ ਦਰਜ  

Harf Cheema And Kanwar Grewal Image From Instagram

ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ....ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ...

Harf Cheema Image From Instagram

ਲੜਾਈ ਭਰਾਵੋ ਇਹਨਾਂ ਡੇਕਾਂ ਦੀ ਆ ਇਹਨਾਂ ਖੇਤਾਂ ਦੀ ਆ , ਹਾਰਗੇ ਪੱਲੇ ਕੱਖ ਨੀ ਰਹਿਣਾ’ ਹਰਫ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਹਨ ਅਤੇ ਅਕਸਰ ਇਸ ਨਾਲ ਸਬੰਧਤ ਵੀਡੀਓ ਅਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network