ਹਰਫ਼ ਚੀਮਾ ਕਿਸਾਨਾਂ ਦੇ ਹੱਕ ‘ਚ ਧਰਨੇ ‘ਤੇ ਬੈਠੇ, ਯੂਥ ਨੂੰ ਵੀ ਦਿੱਤਾ ਇਹ ਸੁਨੇਹਾ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਪਾਸ ਕੀਤੇ ਗਏ ਬਿੱਲ ਦੇ ਵਿਰੋਧ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਵੀ ਵਿਰੋਧ ਕਰ ਰਹੇ ਹਨ । ਹੁਣ ਤੱਕ ਦਿਲਜੀਤ ਦੋਸਾਂਝ, ਕਮਲਹੀਰ, ਜਸਵਿੰਦਰ ਬਰਾੜ, ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਕਿਸਾਨਾਂ ਖਿਲਾਫ ਪਾਸ ਕੀਤੇ ਬਿੱਲ ‘ਤੇ ਆਪੋ ਆਪਣਾ ਰੋਸ ਜਤਾਇਆ ਹੈ ਅਤੇ ਹੁਣ ਗਾਇਕ ਹਰਫ਼ ਚੀਮਾ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਨ ।
Harf cheema
ਹਰਫ਼ ਚੀਮਾ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ‘ਚ ਸ਼ਾਮਿਲ ਹੋਏ ਨੇ ਅਤੇ ਜਦੋਂ ਤੱਕ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ, ਉਹ ਕਿਸਾਨਾਂ ਦਾ ਸਾਥ ਦੇਣਗੇ ।ਹਰਫ਼ ਚੀਮਾ ਨੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਦੇ ਹੱਕ ‘ਚ ਚਲਾਈ ਜਾ ਰਹੀ ਲਹਿਰ ‘ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਹੈ ।
ਹੋਰ ਪੜ੍ਹੋ: ਹਰਫ ਚੀਮਾ ਨੇ ਤਸਵੀਰਾਂ ਸਾਂਝੀਆਂ ਕਰਦੇ ਦੱਸਿਆ ਜ਼ਿੰਦਗੀ ਲੈਣ ਵਾਲੇ ਨਾਲੋਂ ਜ਼ਿੰਦਗੀ ਦੇਣ ਵਾਲਾ ਹੁੰਦਾ ਹੈ ਵੱਡਾ
Harf cheema
ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਸ ਲਹਿਰ ਦਾ ਹਿੱਸਾ ਬਣੋ ਭਰਾਵੋ, ਕਿਸਾਨੀ ਰਹੀ ਤਾਂ ਹੀ ਪੰਜਾਬ ਬਚ ਸਕਦਾ ਹੈ’।
View this post on Instagram
Sari youth nu benti hai es lehar da hissa bano bhrawo ?? kisaani rahi tan hi punjab bach skda
ਦੱਸ ਦਈਏ ਕਿ ਪਾਰਲੀਮੈਂਟ ਨੇ ਖੇਤੀਬਾੜੀ ਵਿੱਚ ਬਦਲਾਅ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਦੋ ਬਿੱਲ ਪਾਸ ਕਰ ਦਿੱਤੇ ਹਨ।
ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸੀਲੀਟੇਸ਼ਨ) ਬਿੱਲ 2020 ਅਤੇ ਦਾ ਫਾਰਮਰਜ਼ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਫ ਪ੍ਰਾਈਜ਼ ਐਸ਼ਯੋਰੈਂਸ ਐਂਡ ਫਾਰਮ ਸਰਵਿਸਿਸ ਬਿੱਲ 2020, ਜੋ ਲੋਕ ਸਭਾ ਨੇ 17 ਸਤੰਬਰ 2020 ਨੂੰ ਪਾਸ ਕੀਤੇ ਸਨ ਨੂੰ ਰਾਜ ਸਭਾ ਨੇ ਵੀ ਪਾਸ ਕਰ ਦਿੱਤਾ ਹੈ।