ਚੰਡੀਗੜ੍ਹ-ਮੋਹਾਲੀ ਦੇ ਹਰ ਚੌਂਕਾਂ ‘ਤੇ ਰੋਜ਼ਾਨਾ ਹੁੰਦੇ ਕਿਸਾਨੀ ਪ੍ਰਦਰਸ਼ਨ ‘ਚ ਗਾਇਕ ਹਰਫ ਚੀਮਾ ਨੇ ਪਹੁੰਚ ਕੇ ਲੋਕਾਂ ਦਾ ਵਧਾਇਆ ਜੋਸ਼, ਗੂੰਜੇ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ
ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ । ਉਹ ਦਿੱਲੀ ਕਿਸਾਨੀ ਅੰਦੋਲਨ 'ਚ ਤਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੇ ਸਮਰਥਨ 'ਚ ਪੋਸਟਾਂ ਪਾਉਂਦੇ ਰਹਿੰਦੇ ਨੇ।
ਹੋਰ ਪੜ੍ਹੋ : ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ
ਹਾਲ ਹੀ ‘ਚ ਉਨ੍ਹਾਂ ਨੇ ਪੰਜਾਬ ‘ਚ ਹੋ ਰਹੇ ਕਿਸਾਨੀ ਅੰਦੋਲਨ ਦੀਆਂ ਕੁਝ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਇਹ ਵੀਡੀਓ ਚੰਡੀਗੜ੍ਹ ਤੇ ਮੋਹਾਲੀ ਸ਼ਹਿਰ ਦੀਆਂ ਨੇ । ਜਿੱਥੇ ਲੋਕੀਂ ਆਪਣੇ ਢੰਗ ਦੇ ਨਾਲ ਕਿਸਾਨੀ ਅੰਦੋਲਨ 'ਚ ਆਪਣਾ ਯੋਗਦਾਨ ਪਾ ਰਹੇ ਨੇ । ਜੀ ਹਾਂ ਹਰਫ ਚੀਮਾ ਨੇ ਕੈਪਸ਼ਨ ‘ਚ ਦੱਸਿਆ ਹੈ ਕਿ ਹਰ ਰੋਜ਼ ਚੰਡੀਗੜ੍ਹ-ਮੋਹਾਲੀ ਦੇ ਹਰ ਚੌਂਕ ‘ਚ ਹੋਰ ਰੋਜ਼ ਸ਼ਾਮ 5 ਵਜੇ ਤੋਂ 8 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ।
ਉਨ੍ਹਾਂ ਨੇ ਇਹ ਪੋਸਟ ਪਾ ਕੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਕਿਸਾਨੀ ਅੰਦੋਲਨ ਦੇ ਨਾਲ ਜੋੜੋ । ਵੀਡੀਓ 'ਚ ਲੋਕਾਂ ਨੇ ਕਿਸਾਨੀ ਝੰਡਿਆਂ ਚੁੱਕੇ ਹੋਏ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ ਤੇ ਨਾਲ ਹੀ ਕੇਂਦਰ ਦੀ ਸਰਕਾਰ ਨੂੰ ਵੀ ਲਾਹਨਤਾਂ ਪਾ ਰਹੇ ਨੇ । ਗਾਇਕ ਹਰਫ ਚੀਮਾ ਨੇ ਵੀ ਆਪਣੇ ਕਿਸਾਨੀ ਗੀਤਾਂ ਦੇ ਨਾਲ ਲੋਕਾਂ ਦੇ ਜੋਸ਼ ਨੂੰ ਚੌਗਣਾ ਕਰ ਦਿੱਤਾ ।
View this post on Instagram