ਕਿਸਾਨਾਂ ਦਾ ਸਾਥ ਦੇਣ ਪਹੁੰਚੇ ਪੰਜਾਬੀ ਕਲਾਕਾਰ, ਹਰਫ ਚੀਮਾ ਤੇ ਕੰਵਰ ਗਰੇਵਾਲ ਨੇ ਨੌਜਵਾਨ ਨੂੰ ਕਿਹਾ ਹੈ ‘ਸਮਾਂ ਇਤਿਹਾਸ ਰਚਨ ਦਾ, ਵੱਧ ਚੜ੍ਹ ਕੇ ਦੇਵੋ ਸਾਥ’
‘ਦਿੱਲੀ ਚਲੋ’ ਨਾਅਰੇ ਦੇ ਨਾਲ ਪੰਜਾਬੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ । ਜਿਸ ਕਰਕੇ ਹਰਿਆਣਾ ਨੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ। ਖਨੌਰੀ ਬਾਰਡਰ ਤੇ ਵੱਡੇ -ਵੱਡੇ ਪੱਧਰ ਉੱਤੇ ਪੁਲਿਸ ਤਾਇਨਾਤ ਹੈ। ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ।
ਹੋਰ ਪੜ੍ਹੋ : ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਕੰਵਰ ਗਰੇਵਾਲ ਤੇ ਹਰਫ ਚੀਮਾ, ਪੰਜਾਬੀਆਂ ਨੂੰ ਪਸੰਦ ਆ ਰਿਹਾ ਹੈ ‘ਪੇਚਾ’ ਗੀਤ
ਪਰ ਪੰਜਾਬੀ ਕਲਾਕਾਰਾ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨੇ ।
ਪੰਜਾਬੀ ਗਾਇਕ ਹਰਫ ਚੀਮਾ ਨੇ ਆਪਣੇ ਗਾਇਕ ਸਾਥੀ ਕਲਾਕਾਰਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬੀ ਨੌਜਵਾਨ ਨੂੰ 26 ਨਵੰਬਰ ਨੂੰ ਇਤਿਹਾਸਿਕ ਦਿਨ ਬਨਾਉਣ ਦੇ ਲਈ ਕਿਹਾ ਹੈ ਕਿ ਸਾਰੇ ਵੱਧ-ਚੜ੍ਹ ਕੇ ਪੰਜਾਬੀ ਕਿਸਾਨਾਂ ਦਾ ਸਾਥ ਦੇਣ । ਦੱਸ ਦਈਏ ਹਰਫ ਚੀਮਾ ਤੇ ਕੰਵਰ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਖਨੌਰੀ ਪਹੁੰਚਣ ਵਾਲੇ ਨੇ ।
ਹਾਲ ਹੀ ‘ਚ ਹਰਫ ਚੀਮਾ ਤੇ ਕੰਵਰ ਗਰੇਵਾਲ ਪੰਜਾਬੀ ਗੀਤ ਪੇਚਾ ਕਿਸਾਨ ਵੀਰਾਂ ਦੇ ਲਈ ਲੈ ਕੇ ਆਏ ਨੇ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram